ਜਦ ਵੀ ਤੂੰ ਘਰੋਂ ਬਾਹਰ ਪੈਰ ਹੈ ਧਰਦੀ,
ਮੇਰੀ ਰੂਹ ਹਰ ਪਲ ਰਹਿੰਦੀ ਹੈ ਡਰਦੀ ।
ਕਈ ਸੋਚਾਂ ਆਉਣ ਚੰਗੀਆਂ ਤੇ ਮੰਦੀਆਂ,
ਨਿੱਤ ਦੀਆਂ ਖਬਰਾਂ ਚਿੜਾਉਣ ਦੰਦੀਆਂ।
ਮਾਨਵਤਾ ਦੀਆਂ ਨੀਤਾਂ ਹੋਈਆਂ ਮਾੜੀਆਂ,
ਹਵਸ ’ਚ ਅੰਨੇ ਹੋ ਜਿਊਂਦੀਆਂ ਹੀ ਸਾੜੀਆਂ।
ਰਾਹ ਜਾਂਦੀਆਂ ਬੇਰਹਿਮੀ ਨਾਲ ਮਾਰੀਆਂ,
ਰੀਝਾਂ ਸੰਗ ਪਾਲੀਆਂ ਧੀਆਂ ਪਿਆਰੀਆਂ।
ਇਨਸਾਫ ਨਾ ਦੇ ਸਕਾਂਗੇ ਕਦੇ ਅਸੀਂ ਤੈਨੂੰ,
ਬਸ ਕੈਂਡਲ ਮਾਰਚ ਤੇ ਸਰਧਾਂਜਲੀ ਹੈ ਤੈਨੂੰ
ਸ਼ਾਮਲ ਹੋਵੇਗਾ ‘ਫ਼ਕੀਰਾ’ ਵੀ ਹੋਏ ਇਕੱਠ ’ਚ,
ਫਿਰ ਆਪੇ ਹੀ ਆਖੇਗਾ ਪੈਣ ਦੇ ਭੱਠ ’ਚ।
ਬੇਖੋਫ਼ ਫਿਰਨਗੇ ਸ਼ਰੇਆਮ ਕਾਤਿਲ ਤੇਰੇ,
ਝੁਰਣਗੇ ਮਾੜੇ ਵਕਤ ਨੂੰ ਸਦਾ ਮਾਪੇ ਤੇਰੇ।
ਓ ਵਾਸਤਾ ਹੈ ਰੱਬ ਦਾ ਕੁੱਝ ਸ਼ਰਮ ਕਰੋ,
ਮਾਂ, ਭੈਣ, ਧੀ ਤੇ ਸਾਥਣ ਹੈ ਜ਼ਰਾ ਰਹਿਮ ਕਰੋ।
ਜਦ ਵੀ ਤੂੰ ਘਰੋਂ ਬਾਹਰ ਪੈਰ ਹੈ ਧਰਦੀ,
ਮੇਰੀ ਰੂਹ ਹਰ ਪਲ ਰਹਿੰਦੀ ਹੈ ਡਰਦੀ।
ਵਿਨੋਦ ਫ਼ਕੀਰਾ (ਸਟੇਟ ਐਵਾਰਡੀ),
ਕਰਤਾਰਪੁਰ।
ਮੋ – 98721 97326