ਤਰਸਿੱਕਾ, 30 ਸਤੰਬਰ (ਕੰਵਲਜੀਤ ਸੰਧੂ) – ਲੋਕ ਭਲਾਈ ਕਾਰਜਾ ਹਿੱਤ ਖਾਲਸਾ ਮਿਸ਼ਨ ਵੱਲੋਂ ਪਿੰਡ ਮੱਲ੍ਹੀਆਂ ਵਿਖੇ ਗਰੀਬ ਪਰਿਵਾਰਾਂ ਨਾਲ ਸਬੰਧਤ ਪੰਜ ਲੜਕੀਆਂ ਦੀਆਂ ਸ਼ਾਦੀਆਂ ਪ੍ਰਕਾਸ਼ ਸਿੰਘ ਸ਼ਾਹ ਜ਼ਿਲ੍ਹਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਘਰ ਵਿੱਚ ਕੀਤੇ ਗਏ ਪ੍ਰੋਗਰਾਮ ਅਧੀਨ ਕਰਵਾਈਆਂ ਗਈਆਂ।ਇਸ ਪ੍ਰੋਗਰਾਮ ਤਹਿਤ ਗਰੀਬ ਪਰਿਵਾਰਾ ਨਾਲ ਸਬੰਧਤ ਲੜਕੀਆਂ ਜੋ ਨਜ਼ਦੀਕ ਦੇ ਪਿੰਡਾਂ ਮੱਲ੍ਹੀਆਂ, ਬਾਲੀਆਂ, ਜਾਣੀਆਂ ਆਦਿ ਨਾਲ ਸਬੰਧਤ ਸਨ ਦੀਆਂ ਸ਼ਾਦੀਆਂ ਜਲੰਧਰ, ਨੋਸ਼੍ਹਿਰਾਂ ਪੰਨੂਆਂ, ਗੁਰਸਿੰਘ,ਚਾਟੀਵਿੰਡ ਪਿੰਡਾਂ ਤੋਂ ਬਰਾਤ ਲੈ ਕੇ ਆਏ ਲੜਕਿਆਂ ਨਾਲ ਪੂਰੇ ਰਸਮੋ ਰਵਾਜ਼ਾ ਨਾਲ ਗੁਰਮਰਿਆਦਾ ਅਨੂਸਾਰ ਕਰਵਾਈਆਂ ਗਈਆਂ।ਇਸ ਮੌਕੇ ਆਏ ਹੋਈ ਸੰਗਤ ਦੀ ਚਾਹ ਪਕੌੜੇ ਅਤੇ ਹੋਰ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾ ਕੇ ਟਹਿਲ ਸੇਵਾ ਕੀਤੀ ਗਈ।ਇਸ ਮੌਕੇ ਜੋੜੀਆਂ ਨੂੰ ਆਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਡਾ: ਦਲਬੀਰ ਸਿੰਘ ਵੇਰਕਾ ਸਾਬਕਾ ਐਮ ਐਲ ਏ, ਸ੍ਰ: ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਪਹੁੰਚੇ।ਇਸ ਮੌਕੇ ਕ੍ਰਿਪਾਲ ਖਾਲਸਾ ਮਿਸ਼ਨ ਵੱਲੋਂ ਲੜਕੀਆਂ ਨੂੰ ਘਰੇਲ਼ੂ ਜਰੂਰਤ ਦਾ ਸਮਾਨ ਬੈਡ,ਬਿਸਤਰੇ,ਸੂਟ,ਗਰਮ ਠੰਡੇ, ਘੜੀਆਂ, ਬਰਤਨ ਆਦਿ ਵੀ ਦਿੱਤਾ ਗਿਆ ।ਇਸ ਮੌਕੇ ਡਾ: ਦਲਬੀਰ ਸਿੰਘ ਵੇਰਕਾ ਨੇ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਦੇ ਕੰੰਮ ਕੀਤੇ ਜਾਣੇ ਚਾਹੀਦੇ ਹਨ ਅਤੇ ਸਾਨੂੰ ਸੱਭ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।ਇਸ ਮੌਕੇ ਸ੍ਰ: ਪ੍ਰਕਾਸ਼ ਸਿੰਘ ਸ਼ਾਹ ਦੁਆਰਾ ਆਈ ਹੋਈ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਬਲਦੇਵ ਸਿੰਘ ਦੇਬਾ, ਅਰੂੜ ਸਿੰਘ, ਜੋਗਿੰਦਰ ਸਿੰਘ ਪ੍ਰਧਾਨ, ਦਲਜੀਤ ਸਿੰਘ ਟੀਟਾ, ਜੋਗਿੰਦਰ ਸਿੰਘ ਰਾਜਾ, ਡਾ: ਦਲਬੀਰ ਸਿੰਘ ਜੰਡ, ਪਰਮਜੀਤ ਸਿੰਘ ਮੈਂਬਰ ਪੰਚਾਇਤ, ਇੰਦਰਜੀਤ ਸਿੰਘ ਮੈਂਬਰ, ਸ਼ਿੰਦਰ ਸਿੰਘ ਸ਼ਾਹ, ਬਲਰਾਜ ਸਿੰਘ, ਡਾ: ਬਲਕਾਰ ਸਿੰਘ, ਡਾ: ਇੰਦਰਜੀਤ ਸਿੰਘ, ਕੰਵਲਜੀਤ ਸਿੰਘ ਸ਼ਾਹ, ਬਲਰਾਜ ਸਿੰਘ, ਡਾ: ਬਲਕਾਰ ਸਿੰਘ, ਡਾ: ਇੰਦਰਜੀਤ ਸਿੰਘ, ਕੰਵਲਜੀਤ ਸਿੰਘਸ਼ਾਹ, ਸਟੇਜ ਸੈਕਟਰੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …