Wednesday, September 18, 2024

ਕੰਪਿਊਟਰ ਅਧਿਆਪਕਾ ਦੇ ਹੱਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

PPN30091418

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜਿਲ੍ਹਾ ਅੰਮ੍ਰਿਤਸਰ ਇਕਾਈ ਨੇ ਅੱਜ ਦਸਿਆ ਕਿ ਕੰਪਿਊਟਰ ਅਧਿਆਪਕ ਉਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਤਸ਼ਦਦ ਇਸ ਕਦਰ ਟੁਟਿਆ ਕਿ ਕੰਪਿਊਟਰ ਅਧਿਆਪਕ ਘਰੋਂ ਬੇਘਰ ਹੋ ਗਏ ਹਨ । ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾ ਨੂੰ ਰਾਤ ਨੂੰ ਉਨ੍ਹਾਂ ਦੇ ਘਰਾਂ ਅਤੇ ਸਕੂਲਾਂ ‘ਚ ਜਬਰਦਸਤੀ ਚੁੱਕਿਆ ਜਾ ਰਿਹ ਹੈ ੈ।ਇੱਥੇ ਦੇਖਣਯੋਗ ਹੈ ਕਿ ਲੇਡੀਜ ਕੰਪਿਊਟਰ ਅਧਿਆਪਕਾਵਾਂ ਨੂੰ ਰਾਤ ਵੇਲੇ ਉਹਨਾਂ ਦੇ ਘਰਾਂਵਿੱਚ ਬਿਨਾਂ ਲੇਡੀਜ ਪੁਲਿਸ ਤੋਂ ਹੀ ਚੁੱਕ ਕੇ ਥਾਣੇ ਚ ਨਜਰਬੰਦ ਕੀਤਾ ਗਿਆ ਅਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਇਹ ਕਰਤੂਤਾਂ ਗਈਆ ਉਹ ਪੁਲਿਸ ਅਧਕਾਰੀ ਨਸ਼ੇ ਦੇ ਹਾਲਤ ਵਿੱਚ ਸਨ।ਇੱਥੇ ਦੱਸਣਯੋਗ ਹੈ ਕਿ ਡੀ.ਐਸ.ਪੀ. ਮੋਹਾਲੀ ਨਵਦੀਪ ਵਿਰਕ ਵੱਲੌ ਲੇਡੀਜ ਅਧਿਆਪਕਾ ਲਈ ਨਿੰਦਣਯੋਗ ਬਿਆਨ ਦਿਤਾ ਗਿਆ ਕਿ ਮਹਿਲਾ ਕੰਪਿਊਟਰ ਅਧਿਆਪਕਾਵਾਂ ਨੂੰ ਪਾਕਿਸਤਾਨ ਭੇਜ ਦਿਤਾ ਜਾਵੇਗਾ।ਜਿਸ ਕਰਕੇ ਅੱਜ ਸਾਝਾ ਅਧਿਆਪਕ ਮੋਰਚਾ ਪੰਜਾਬ ਵਲੋ ਜਿਲ੍ਹਾ ਸਿੱਖਿਆ ਅਫਸਰ ਵਿੱਚ ਵਿਸ਼ਾਲ ਧਰਨਾ ਦਿਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਸਾਝਾ ਅਧਿਆਪਕ ਵਲੋ ਕੰਪਿਊਟਰ ਅਧਿਆਪਕਾ ਦੇ ਹਰ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ ਜਿਨਾ ਚਿਰ ਤੱਕ ਇਹ ਅਧਿਆਪਕ ਸਿਖਿਆ ਵਿਭਾਗ ਵਿੱਚ ਪੂਰੀ ਤਰਾਂ ਸ਼ਾਮਲ ਨਹੀ ਹੋ ਜਾਦੇ ।ਇਸ ਮੋਕੇ ਤੇ ਅਮਨ ਕੁਮਾਰ, ਸਾਝਾ ਅਧਿਆਪਕ ਮੋਰਚਾ ਦੇ ਆਗੂ ਅਮਰਜੀਤ ਭੱਲਾ, ਮੰਗਲ ਸਿੰਘ ਟਾਂਡਾ, ਊਧਮ ਸਿੰਘ , ਜਰਮਨਜੀਤ ਸਿੰਘ, ਸੁਖਰਾਜ ਸਿੰਘ ਸਰਕਾਰੀਆ, ਗੁਰਦੀਪ ਸਿੰਘ ਬਾਜਵਾ, ਲਵਲੀਨਪਾਲ ਸਿੰਘ, ਦੀਪਇੰਦਰ ਸਿੰਘ,ਜਸਵਿੰਦਰ ਸਿੰਘ ਜਹਾਂਗੀਰ ਤੌ ਇਲਾਵਾ ਕੁਲਦੀਪ ਕੁਮਾਰ, ਹਰਦੇਵ ਭਕਨਾ, ਮੁਖਤਾਰ ਨਾਰਲੀ, ਗੁਲਸ਼ਨ ਭਾਰਰਵਾਜ, ਗੁਰਦੇਵ ਸਿੰਘ ਖਾਸਾ, ਮੋਨਿਕਾ, ਸਾਲੂ, ਰੇਨੂੰ ਗੁਪਤਾ, ਦੀਪਇੰਦਰਪਾਲ ਸਿੰਘ, ਅਵਤਾਰਜੀਤ ਸਿੰਘ ਆਦਿ ਆਂਗੂਆ ਨੇ ਸੰਬੋਧਨ ਕੀਤਾ ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …

Leave a Reply