ਲਂਗੋਵਾਲ, 26 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ।ਸਕੂਲ ਦੇ ਕਿੰਡਰਗਾਰਡਨ ਦੇ ਬੱਚੇ ਸੰਤਾ ਕਲਾਜ਼, ਸਨੋਮੈਨ, ਏਜ਼ਲ ਤੇ ਰੇਨਡੀਅਰ ਦੀ ਡਰੈਸ ਵਿੱਚ ਆਏ।ਉਹਨਾਂ ਨੇ ਸਾਂਤਾ ਕਲਾਜ਼ ਦੀ ਤਰ੍ਹਾਂ ਹੀ ਬੱਚਿਆਂ ਨੂੰ ਤੋਹਫੇ ਭੇਂਟ ਕੀਤੇ ਅਤੇ ਇੱਕ-ਦੂਜੇ ਨਾਲ ਵੰਡ ਕੇ ਖਾਣ ਲਈ ਪ੍ਰੇਰਿਤ ਕੀਤਾ।ਬੱਚਿਆਂ ਨੇ ਡਾਂਸ ਅਤੇ ਇੰਗਲਿਸ਼ ਪਰੇਅਰ ਦਾ ਗਾਇਨ ਕੀਤਾ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਇਸ ਦਿਹਾੜੇ ਦੀ ਮੁਬਾਰਕਬਾਦ ਦਿੱਤੀ।ਸਕੂਲ ਮੁਖੀ ਮੈਡਮ ਰਣਜੀਤ ਕੌਰ ਨੇ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰਦੇ ਹੋਏ ਬੱਚਿਆਂ ਨੂੰ ਠੰਡ ਤੋਂ ਬਚ ਕੇ ਰਹਿਣ ਲਈ ਕਿਹਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …