ਲੌਂਗੋਵਾਲ, 27 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਸੰਗਰੂਰ ਵਲੋਂ ਜ਼ਿਲੇ ਵਿਚ ਰੋਜ਼ਗਾਰ ਕੈਂਪ ਲਾਏ ਜਾ ਰਹੇ ਹਨ ।
ਜ਼ਿਲਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ ਨੇ ਦਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਸਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਇੰਡੀਆ ਲਿਮਟਿਡ, ਚੈਕਮੇਟ ਤੇ ਐਚ.ਡੀ.ਐਫ.ਸੀ ਲਾਈਫ ਇੰਸ਼ੋਰੈਂਸ ਵਲੋਂ ਪਲੇਸਮੈਂਟ ਕੈਂਪ ਲਾਇਆ ਗਿਆ, ਜਿਸ ਵਿਚ ਦਸਵੀਂ ਤੋਂ ਗਰੈਜੂਏਸ਼ਨ ਪਾਸ ਯੋਗਤਾ ਵਾਲੇ ਕੁੱਲ 42 ਪ੍ਰਾਰਥੀਆਂ ਨੇ ਭਾਗ ਲਿਆ, ਜਿਨਾਂ ਵਿਚੋਂ 36 ਨੌਜਵਾਨਾਂ ਦੀ ਨੌਕਰੀ ਲਈ ਮੌਕੇ ’ਤੇ ਚੋਣ ਕਰ ਲਈ ਗਈ।ਉਨਾਂ ਦੱਸਿਆ ਕਿ ਇਕ ਹੋਰ ਪਲੇਸਮੈਂਟ ਕੈਂਪ ਪਿੰਡ ਡੂਡੀਆਂ ਵਿਖੇ ਲਾਇਆ ਗਿਆ।ਇਸ ਕੈਂਪ ਵਿਚ ਹੈਲਥ ਕੇਅਰ ਅਤੇ ਅਰਿਹੰਤ ਸਪਿਨਿੰਗ ਮਿੱਲ ਵਲੋਂ ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ।ਬਾਰਵੀਂ ਅਤੇ ਗ੍ਰੈਜੂਏਸ਼ਨ ਪਾਸ 75 ਪ੍ਰਾਰਥੀਆਂ ਵਿਚੋਂ ਇਥੇ 24 ਨੌਜਵਾਨਾਂ ਦੀ ਨੌਕਰੀ ਲਈ ਮੌਕੇ ’ਤੇ ਹੀ ਚੋਣ ਕੀਤੀ ਗਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …