
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਡਾਇਰੈਕਟਰ ਜਨਰਲ ਸੇਕੇਂਡਰੀ ਸਿੱਖਿਆ ਅਤੇ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਦੇ ਸੁਖਬੀਰ ਸਿੰਘ ਬਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਚਿਮਨੇਵਾਲਾ ਫਾਜਿਲਕਾ ਵਿੱਚ ਨਕਲ ਵਿਰੋਧੀ ਰੈਲੀ ਕੱਢੀ ਗਈ।ਇਸ ਰੈਲੀ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਰੇਨੂ ਬਾਲਾ ਨੇ ਹਰੀ ਝੰਡੀ ਦੇ ਕੇ ਕੀਤੀ।ਇਸ ਰੈਲੀ ਵਿੱਚ ਨਕਲ ਵਿਰੋਧੀਨਾਹਰੇ ਲਗਾਏ ਗਏ।ਇਸ ਮੌਕੇ ਵਿਦਿਆਰਥੀਆਂ ਦੁਆਰਾ ਨਕਲ ਨਾ ਕਰਣ ਦਾ ਪ੍ਰਣ ਲਿਆ ਗਿਆ।ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਨਕਲ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਉੱਤੇ ਕ੍ਰਿਸ਼ਣ ਕੁਮਾਰ, ਦੂਲੀ ਚੰਦ, ਜੈ ਚੰਦ, ਰੇਨੂ ਬਾਲਾ, ਦਲੀਪ ਕੌਰ, ਅਸ਼ੋਕ ਕੁਮਾਰ, ਸੁਖਪਾਲ ਸਿੰਘ, ਕ੍ਰਿਸ਼ਣ ਲਾਲ,ਪਰਮਿੰਦਰ ਸਿੰਘ, ਚਮਕੌਰ ਸਿੰਘ, ਮਹਿੰਦਰ ਕੁਮਾਰ, ਪਰਵਿੰਦਰ ਕੁਮਾਰ, ਅਰੁਣ ਕੁਮਾਰ, ਸੋਨਿਆ, ਸ਼ਵੇਤਾ ਸ਼ਰਮਾ, ਵੀਰਪਾਲ ਕੌਰ, ਪ੍ਰਵੀਨ ਰਾਣੀ, ਜੋਤੀ ਰਾਣੀ ਅਤੇ ਸੁਖਪਾਲ ਕੌਰ ਆਦਿ ਮੌਜੂਦ ਸੀ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media