ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰੰਘ ਜੱਸੀ/ਅਵਤਾਰ ਸਿੰਘ ਕੈਂਥ )- ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਰਟ ਨੇ ਗੁਰਸਿਖ ਪਰਿਵਾਰ ਦੀ ਪੰਜਾਬ ਦੀ ਧੀ ਚਰਣਜੀਤ ਕੌਰ ਦੀ ਰੀੜ੍ਹ ਦੀ ਹੱਡੀ ਦੀ ਇੱਕ ਜਟਿਲ ਸਰਜਰੀ ਤੋਂ ਬਾਅਦ ਉਸਨੂੰ ਨਵਾਂ ਜੀਵਨ ਦਿੱਤਾ। ਸਥਾਨਕ ਹਰਗੁਣ ਤੇ ਪਾਰਸ ਹਸਪਤਾਲ, ਗੁੜਗਾਓਂ ਦੇ ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾ. ਅਰੁਣ ਭਨੋਟ ਦੀ ਅਗਵਾਈ ਵਿੱਚ ਟੀਮ ਨੇ ਇਸ ਸਰਜਰੀ ਨੂੰ ਸਫਲ ਬਣਾਇਆ। ਚਰਣਜੀਤ ਕੌਰ ਦਾ ਜਨਮ ਇੱਕ ਜਨਮਜਾਤ ਬੀਮਾਰੀ ਕਾਈਫੋਸਕੋਲਿਯੋਸਿਸ ਦੇ ਨਾਲ ਹੋਇਆ ਸੀ। ਰੀੜ੍ਹ ਦੀ ਹੱਡੀ ਵਿੱਚ ਟੇਢੇਪਣ ਦੇ ਨਾਲ ਪੈਦਾ ਹੋਈ ਇਹ ਬੱਚੀ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਉਸਦੀਆਂ ਸਮੱਸਿਆਵਾਂ ਵਧ ਰਹੀਆਂ ਸਨ, ਉਮਰ ਦੇ ਨਾਲ ਉਸਦਾ ਕੁੱਬੜਾਪਣ ,ਦਰਦ ਤੇ ਅਸਹਿਜਤਾ ਦਾ ਅਹਿਸਾਸ ਵੱਧਦਾ ਗਿਆ ਸੀ। ਇੰਨਾ ਹੀ ਨਹੀਂ, ਕੁੜੀ ਦੀ ਰੀੜ੍ਹ ਦੀ ਹੱਡੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਵੀ ਸੀ। ਇਸ ਲਈ ਇਸਦਾ ਹੇਠਲਾ ਹਿੱਸਾ ਫਾਈਬ੍ਰਸ ਸਟ੍ਰਿੰਗ ਦੇ ਨਾਲ ਖਿੱਚਿਆ ਹੋਇਆ ਵੀ ਸੀ। ਇਸ ਸਥਿਤੀ ਨੂੰ ਮੈਡੀਕਲੀ ਡਾਸਸਟੇਮੇਟੋਮੇਲੀਆ ਤੇ ਟੀਥਰਡ ਕਾਰਡ ਸਿੰਡ੍ਰੋਮ ਕਹਿੰਦੇ ਹਨ। ਉਸਨੂੰ ਲਗਾਤਾਰ ਸਿਰਦਰਦ, ਗਰਦਨ ਤੇ ਬਾਹਵਾਂ ਵਿੱਚ ਦਰਦ ਹੁੰਦਾ ਸੀ। ਉਸਦਾ ਯੂਰੀਨਰੀ ਫੰਕਸ਼ਨ ਕਮਜੋਰ ਹੋਣ ਕਰਕੇ ਪੈਰਾਂ ਵਿੱਚ ਕਮਜੋਰੀ ਦਾ ਅਹਿਸਾਸ ਵੀ ਹੁੰਦਾ ਸੀ।
ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾ. ਅਰੁਣ ਭਨੋਟ ਨੇ ਦੱਸਿਆ ਕਿ, ‘ਰੀੜ੍ਹ ਦੀ ਹੱਡੀ ਸਾਡੇ ਸ਼ਰੀਰ ਦਾ ਅਧਾਰ ਹੈ। ਇਹ ਨਾ ਸਿਰਫ ਸਾਡੇ ਪੂਰੇ ਸ਼ਰੀਰ ਨੂੰ ਜੋੜ ਕੇ ਰੱਖਦੀ ਹੈ, ਸਗੋਂ ਇਸਦੇ ਗਹਿਰੇ ਨਰਵਜ ਦੇ ਜਰੀਏ ਸਾਡਾ ਸੈਂਟਰਲ ਨਰਵਸ ਸਿਸਟਮ ਸ਼ਰੀਰ ਦੀਆਂ ਤਮਾਮ ਕ੍ਰਿਆਵਾਂ ਨੂੰ ਕੰਟਰੋਲ ਕਰਦਾ ਹੈ। ਅਜਿਹੇ ਵਿੱਚ ਇਹ ਅੰਦਾਜ਼ਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਰੀੜ੍ਹ ਦੀ ਹੱਡੀ ਵਿੱਚ ਸਮੱਸਿਆ ਹੋਣ ‘ਤੇ ਸਾਡੇ ਸ਼ਰੀਰ ਦੇ ਕ੍ਰਿਆਕਲਾਪ ਕਿਸ ਹੱਦ ਤੱਕ ਪ੍ਰਭਾਵਿਤ ਹੋ ਸਕਦੇ ਹਨ।’
ਚਰਣਜੀਤ ਕੌਰ ਦੀ ਸਰਜਰੀ ਦਾ ਪਹਿਲਾ ਚਰਣ ਇਸ ਸਾਲ 30 ਜੂਨ ਨੂੰ ਕੀਤਾ ਗਿਆ। ਦੂਜੀ ਸਰਜਰੀ 27 ਜੁਲਾਈ ਨੂੰ ਹੋਈ, ਜਿਸ ਤੋਂ ਬਾਅਦ ਰੀਹੈਬਲੀਟੇਸ਼ਨ ਤੇ ਫਿਜਿਓਥੈਰੇਪੀ ਪ੍ਰੋਗਰਾਮ ਕੀਤਾ ਗਿਆ, ਜਿਸ ਨਾਲ ਰੀੜ੍ਹ ਠੀਕ ਹਾਲਤ ਵਿੱਚ ਆ ਜਾਵੇ ਤੇ ਉਸਦੇ ਅੰਗਾਂ ਦਾ ਸੰਚਾਲਨ ਠੀਕ ਢੰਗ ਨਾਲ ਹੋਣ ਲੱਗ ਜਾਵੇ। ਹੁਣ ਰੀੜ੍ਹ ਦੀ ਹੱਡੀ ਦੀ ਮੁਸ਼ਕਿਲ ਤੇ ਜਟਿਲ ਸਰਜਰੀ ਦੀਆਂ ਕਈ ਪ੍ਰਕ੍ਰਿਆਵਾਂ ਤੋਂ ਬਾਅਦ ਉਸਦੀ ਸਮੱਸਿਆ ਦਾ ਇਲਾਜ ਹੋ ਗਿਆ ਹੈ। ਹੁਣ 16 ਸਾਲ ਦੀ ਇਹ ਕੁੜੀ ਇੱਕ ਆਮ ਤੇ ਸਿਹਤਮੰਦ ਜੀਵਨ ਜੀਅ ਰਹੀ ਹੈ। ਚਰਣਜੀਤ ਦਾ ਕਹਿਣਾ ਹੈ ਕਿ ਹੁਣ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ। ਦਰਦ ਤੇ ਅਸਹਿਜਤਾ ਘੱਟ ਹੋ ਰਹੀ ਹੈ ਤੇ ਹੁਣ ਮੈਨੂੰ ਤੁਰਨ ਫਿਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੈ। ਹੁਣ ਆਪਣੀ ਦਿੱਖ ਨੂੰ ਲੈ ਕੇ ਵੀ ਮੇਰਾ ਆਤਮਵਿਸ਼ਵਾਸ ਵਧਿਆ ਹੈ। ਇਸ ਪੂਰੀ ਪ੍ਰਕ੍ਰਿਆ ਵਿੱਚ ਮੇਰਾ ਸਹਿਯੋਗ ਕਰਨ ਲਈ ਮੈਂ ਡਾ. ਭਨੋਟ ਤੇ ਪਾਰਸ ਹਸਪਤਾਲ, ਦੇ ਸਮੂਹ ਸਟਾਫ਼ ਦਾ ਤਹਿਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …