ਫਾਜਿਲਕਾ, 6 ਮਾਰਚ – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਭਾਰਤ ਮਾਤਾ ਮੰਦਰ ਵਿੱਚ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਜਾਣਕਾਰੀ ਦਿੰਦੇ ਸੇਵਾ ਭਾਰਤੀ ਦੇ ਪ੍ਰਧਾਨ ਬਾਬੂ ਰਾਮ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਨਿਹਾਲਖੇੜਾ ਤੋਂ ਅਖਿਲ ਭਾਰਤੀ ਗਾਇਤਰੀ ਟਰੱਸਟ ਦੁਆਰਾ ਸ਼੍ਰੀ ਹੀਰਾ ਲਾਲ ਜੀ ਦੀ ਅਗਵਾਈ ਵਿੱਚ ਪੂਰੀ ਵਿਧੀ ਨਾਲਂ ਹਵਨ ਯੱਗ ਕੀਤਾ ਗਿਆ । ਇਸ ਹਵਨ ਯੱਗ ਦੇ ਮੁੱਖ ਯਜਮਾਨ ਸ਼੍ਰੀ ਸੁਭਾਸ਼ ਤਿੰਨਾ ਅਤੇ ਡਾ. ਵਿਵੇਕ ਮੁੰਜਾਲ ਸਨ।
ਇਸ ਮੌਕੇ ਕੰਪਿਊਟਰ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ ਜਿਸ ਵਿੱਚ ਇੱਕ ਕੰਪਿਊਟਰ ਸ਼੍ਰੀ ਸੁਭਾਸ਼ ਤਿੰਨਾ ਜੀ ਨੇ ਆਪਣੇ ਪੌਤੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਇੱਕ ਕੰਪਿਊਟਰ ਡਾ. ਵਿਵੇਕ ਮੁੰਜਾਲ ਵੱਲੋਂ ਦਾਨ ਕੀਤਾ ਗਿਆ । ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼੍ਰੀ ਬਾਬੂ ਲਾਲ ਅਰੋੜਾ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੇ ਚੱਲ ਰਹੇ ਵੱਖਰੇ ਪ੍ਰੋਜੈਕਟਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਅੰਤ ਵਿੱਚ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸੋਸਾਇਟੀ ਦੇ ਸਾਰੇ ਮੈਬਰਾਂ ਅਤੇ ਅਹੁਦੇਦਾਰਾਂ ਦਾ ਭਰਪੂਰ ਯੋਗਦਾਨ ਰਿਹਾ ।