Thursday, April 3, 2025
Breaking News

ਸਿੰਗਲ ਟਰੈਕ ‘ਸਰਦਾਰਨੀ’ ਨਾਲ ਲੋਕਾਂ ਦੀ ਕਚਹਿਰੀ ’ਚ ਆਇਆ ਸੁਖਵਿੰਦਰ ਟੀਟੂ

ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਦੇ ਉਭਰ ਰਹੇ ਗਾਇਕ ਸੁਖਵਿੰਦਰ ਟੀਟੂ ਨੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਆਪਣੀਆਂ PPNJ0601202011ਪੈੜਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।ਬੀਤੇ ਦਿਨੀਂ ਰਲੀਜ਼ ਹੋਏ ‘ਸਰਦਾਰਨੀ’ ਗੀਤ ਨੇ ਇਸ ਦੀ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਆਮ ਲੋਕਾਂ ਵਲੋਂ ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਬੀਤੇ ਦਿਨੀਂ ਇੱਕ ਸਾਦੇ ਸਮਾਗਮ ਦੌਰਾਨ ਸੁਖਵਿੰਦਰ ਟੀਟੂ ਦਾ ਸਿੰਗਲ ਟਰੈਕ ਗਾਣੇ ਦੇ ਪੋਸਟਰ ਨੀਲੋਂ ਪੁੱਲ ‘ਤੇ ਬਾਬਾ ਮਨਜੋਤ ਸਿੰਘ ਗਰੇਵਾਲ ਨੀਲੋਂ ਪੁੱਲ ਵਾਲਿਆਂ ਨੇ ਰਲੀਜ਼ ਕੀਤਾ। ਇਹ ਗੀਤ ਬਲਜੀਤ ਅੜੈਚਾਂ ਦਾ ਲਿਖਿਆ ਹੈ।ਯੂ.ਐਸ.ਏ ਦੀ ਸਕਾਈ ਟੀ.ਟੀ ਸੀ.ਡੀ.ਯੂ ਰਿਕਾਰਡਜ਼ ਕੰਪਨੀ ਵਲੋਂ ਰਲੀਜ਼ ਕੀਤੇ ਗਏ ਇਸ ਗਾਣੇ ਦਾ ਮਿਊਜਕ ਐਸ.ਐਮ ਮੀਡੀਆ ਅਤੇ ਹਰਜੀਤ ਬੱਗਾ ਨੇ ਵੀਡੀਓ ਡਾਇਰੈਕਟ ਕੀਤਾ ਹੈ।ਵੀਡੀਓ ਵਿੱਚ ਮਾਡਲ ਮਨੀ ਅਤੇ ਮੈਡਮ ਰੂਬੀ ਹਨ।ਹੈਪੀ ਸਟਾਰ ਡੀ.ਜੀ, ਕਲਾਕਾਰ ਸੋਨੀ ਸਾਹਨੀ, ਜੱਸੀ ਮੰਗਲੀ, ਬੱਬੂ ਮੰਗਲੀ ਅਤੇ ਗੁਰਤੇਜ ਨੀਲੋਂ ਪੁੱਲ ਦੀ ਪੂਰੀ ਟੀਮ ਨੇ ਪੂਰਨ ਸਹਿਯੋਗ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਸਰਪੰਚ ਬਿਜਲੀਪੁਰ, ਬਲਜਿੰਦਰ ਸਿੰਘ, ਬੰਟੀ ਨੀਲੋਂ, ਹਰਜੀਤ ਲੱਲ ਕਲਾਂ, ਗੁਰਮੁੱਖ ਸਿੰਘ ਆਦਿ ਹਾਜਰ ਸਨ।ਸਭ ਨੇ ਸੁਖਵਿੰਦਰ ਟੀਟੂ ਨੂੰ ਉਸ ਦੇ ਨਵੇਂ ਸਿੰਗਲ ਟਰੈਕ ਦੀਆਂ ਵਧਾਈਆਂ ਦਿੱਤੀਆਂ, ਜੋ ਯੂ.ਟਿਊਬ ‘ਤੇ ਜ਼ੋਰ ਨਾਲ ਚੱਲ ਰਿਹਾ ਹੈ।ਸੁਖਵਿੰਦਰ ਟੀਟੂ ਨੂੰ ਇਸ ਸਿੰਗਲ ਟਰੈਕ ਤੋਂ ਬਹੁਤ ਆਸਾਂ ਹਨ।

Check Also

ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …

Leave a Reply