Friday, February 14, 2025

ਡੀ.ਏ.ਵੀ ਪਬਲਿਕ ਸਕੂਲ ਵਿਖੇ ਗਾਂਧੀ ਜਯੰਤੀਂ ਤੇ ਦੁਸਹਿਰਾ ਮਨਾਇਆ

PPN01101417

ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਅੱਜ ਰਾਸ਼ਟਰਸ਼ਪਿਤਾ ਂਮਹਾਤਮਾ ਗਾਂਧੀਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿੰਨ੍ਹਾਂ ਨੂੰ ਅਹਿੰਸਾ ਦੀ ਮੂਰਤ ਮੰਨਿਆ ਗਿਆ ਹੈ ਅਤੇ ਜੋ ਆਪਣੇ ਆਦਰਸ਼ਾਂ ਅਤੇ ਸਿਧਾਤਾਂ ਲਈ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ । ਕਿਉਂ ਜੋ ਦੁਸਹਿਰਾ ਵੀ ਇਸ ਤੋਂ ਅਗਲੇ ਦਿਨ ਹੀ ਹੈ, ਇਸ ਲਈ ਸਕੂਲ ਨੇ ਇਸ ਦਿਨ ਨੂੰ ਂਅਹਿੰਸਾ ਦੀ ਹਿੰਸਾ ਉਪਰ ਜਿੱਤਂ ਅਤੇ ਂਨੇਕੀ ਦੀ ਬਦੀ ਉਪਰ ਜਿੱਤਂ ਵਾਲੇ ਦਿਨ ਦੇ ਰੂਪ ਵਜੋਂ ਵੀ ਮਨਾਇਆ, ਕਿਉਂਕਿ ਗਾਂਧੀ ਜੀ ਵੀ ਇਸੇ ਗੱਲ ਵਿੱਚ ਵਿਸ਼ਵਾਸ ਕਰਦੇ ਸਨ । ਸਕੂਲ ਦੀ ਸਵੇਰ ਦੀ ਸਭਾ ਗਾਂਧੀ ਜੀ ਦੇ ਮਨਪਸੰਦ ਭਜਨ ਂਰਘੂਪਤੀ ਰਾਘਵ ਰਾਜਾ ਰਾਮਂ ਨਾਲ ਸ਼ੁਰੂ ਹੋਈ । ਵਿਦਿਆਰਥੀਆਂ ਨੇ ਗਾਂਧੀ ਜੀ ਦੇ ਪ੍ਰੇਰਨਾਦਾਇਕ ਜੀਵਨ ਵਿਚੋਂ ਕੁਝ ਮਹੱਤਵਪੂਰਨ ਅੰਸ਼ ਪੇਸ਼ ਕੀਤੇ ਅਤੇ ਦੇਸ਼ ਭਗਤੀ ਦੀਆਂ ਕੁਝ ਕਵਿਤਾਵਾਂ ਦਾ ਗਾਇਨ ਵੀ ਕੀਤਾ । ਵਿਦਿਆਰਥੀਆਂ ਨੇ ਦੁਸਹਿਰੇ ਦੇ ਦਿਨ ਨੂੰ ਮਨਾਂ ਵਿਚੋਂ ਨਾਕਾਰਾਤਮਕਤਾ ਕੱਢ ਕੇ ਸਰੀਰ ਤੇ ਮਨ ਨੂੰ ਸ਼ੁੱਧ ਕਰਨ ਦੇ ਦਿਨ ਵਜੋਂ ਪੇਸ਼ ਕੀਤਾ । ਦੁਸਹਿਰੇ ਦਾ ਦਿਨ ਅੱਛਾਈ ਵਿੱਚ ਵਿਸ਼ਵਾਸ ਕਰਨ ਦਾ ਪ੍ਰਤੀਕ ਹੈ । ਵਿਦਿਆਰਥੀਆਂ ਨੇ ਗਾਂਧੀ ਜੀ ਦੁਆਰਾ ਦੱਸੇ ਅਹਿੰਸਾ ਦੇ ਰਸਤੇ ਤੇ ਚਲਣ ਦਾ ਪ੍ਰਣ ਕੀਤਾ । ਉਨ੍ਹਾਂ ਨੇ ਨਿਆਂ ਦੇ ਰਸਤੇ ਤੇ ਚਲਣ ਅਤੇ ਆਪਣੇ ਅਹਿਮ ਨੂੰ ਕਾਬੂ ਵਿੱਚ ਰੱਖਣ ਦੀ ਸਹੁੰ ਵੀ ਖਾਧੀ ।

ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਸ਼ੁੱਭਸ਼ਇੱਛਾਵਾਂ ਭੇਜੀਆਂ।ਆਪਣੇ ਸੁਨੇਹੇ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗਾਂਧੀ ਜੀ ਦੇ ਪ੍ਰੇਰਨਾਦਾਇਕ ਜੀਵਨ ਤੋਂ ਬਹੁਤ ਕੁਝ ਸਿੱਖਣ ਅਤੇ ਇਸ ਮਹਾਤਮਾ ਦੇ ਸਿਧਾਤਾਂ ਨੂੰ ਜੀਵਨ ਵਿੱਚ ਅਪਨਾਉਣ ਦੀ ਲੋੜ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ ।ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਨ ਨੇਤਾ ਂਮਹਾਤਮਾ ਗਾਂਧੀਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ, ਜਿੰਨ੍ਹਾਂ ਨੇ ਨਿਆਂ ਅਤੇ ਸੱਚਾਈ ਲਈ ਹਮੇਸ਼ਾਂ ਅਵਾਜ਼ ਉਠਾਈ ਅਤੇ ਇਮਾਨਦਾਰੀ ਦੇ ਰਸਤੇ ਤੇ ਚਲਣ ਲਈ ਸਾਨੂੰ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਦਗੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਆਖਿਆ ਕਿ ਗਾਂਧੀ ਜੀ ਦੇ ਉਚਸ਼ਵਿਚਾਰ ਸਾਨੂੰ ਵਧੀਆ ਜੀਵਨ ਜਿਊਣ ਦੀ ਜਾਚ ਸਿਖਾਉਂਦੇ ਹਨ।ਉਨ੍ਹਾਂ ਨੇ ਦੱਸਿਆ ਕਿ ਸਾਡੇ ਤਿਉਹਾਰ ਸ਼ਾਂਤੀ, ਖੁਤੇ ਨੇਕੀ ਦੀ ਬਦੀ ਉਪਰ ਜਿੱਤ ਦੇ ਪ੍ਰਤੀਕ ਹਨ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਧੇਰੇ ਗਿਆਨ ਦੇ ਉਨੀ ਦੇਰ ਤੱਕ ਕੋਈ ਲਾਭ ਨਹੀਂ, ਜਿੰਨੀ ਦੇਰ ਤੱਕ ਇਸ ਨੂੰ ਅਮਲੀ ਰੂਪ ਨਾ ਦਿੱਤਾ ਜਾਵੇ।ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਤੋਂ ਆਦਰਸ਼ ਨਾਗਰਿਕ ਬਣਨ ਦੀ ਉਮੀਦ ਰੱਖਦੇ ਹਨ, ਜੋ ਕਿ ਵਧੀਆ ਕੰਮ ਕਰਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply