Wednesday, October 30, 2024

ਪੰਜਾਬ ਰਾਜ ਪੇਡੂ ਖੇਡਾਂ ‘ਚ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤੀ

ਤਰਨਤਾਰਨ ਦੂਜੇ ਤੇ ਮੇਜਬਾਨ ਅੰਮ੍ਰਿਤਸਰ ਤੀਜੇ ਸਥਾਨ ‘ਤੇ ਰਹੇ

PPN01101420

ਅੰਮ੍ਰਿਤਸਰ, 01 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਪੰਜਾਬ ਰਾਜ ਪੇਡੂ ਖੇਡਾਂ (16 ਸਾਲ ਉਮਰ ਵਰਗ ਤੋਂ ਘੱਟ) ਦੇ ਆਖਰੀ ਦਿਨ ਸੰਗਰੂਰ ਨੇ 24 ਅੰਕ ਪ੍ਰਾਪਤ ਕਰਕੇ ਓਵਰਆਲ ਚੈਪੀਅਨਸਿਪ ਜਿੱਤ ਲਈ, ਤਰਨਤਾਰਨ ਦਾ ਦੂਜਾ ਸਥਾਨ ਰਿਹਾ, ਜਿਸ ਨੇ 21 ਅੰਕ ਪ੍ਰਾਪਤ ਕੀਤੇ ਜਦੋਕਿ ਮੇਜਬਾਨ ਅੰਮ੍ਰਿਤਸਰ ਨੇ 17 ਅੰੰਕ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਵਣ ਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਸ੍ਰੀ ਚੁੰਨੀ ਲਾਲ ਭਗਤ ਮੁੱਖ ਮਹਿਮਾਨ ਸਨ ਅਤੇ ਜੇਤੂ ਖਿਡਾਰੀਆਂ ਨੂੰ ਆਪਣੇ ਕਰਕਮਲਾਂ ਨਾਲ ਇਨਾਮ ਤਕਸੀਮ ਕਰਦੇ ਹੋਏ ਉਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ।
ਖੇਡ ਵਿਭਾਗ, ਪੰਜਾਬ ਦੇ ਡਾਇਰੈਕਟਰ ਸਪੋਰਟਸ ਸz: ਤੇਜਿੰਦਰ ਸਿੰਘ ਧਾਲੀਵਾਲ, ਆਈ.ਏ.ਐਸ ਜੀ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਖੇਡ ਵਿਭਾਗ ਦੀ ਕਾਰਗੁਜਾਰੀ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਸz: ਭੁਪਿੰਦਰ ਸਿੰਘ, ਪੀ.ਸੀ.ਐੱਸ ਵਧੀਕ ਡਿਪਟੀ ਕਮਿਸਨਰ, ਅੰਮ੍ਰਿਤਸਰ ਜੋ ਕਿ ਇਨਾਂ ਖੇਡਾਂ ਦੀ ਦੇਖਰੇਖ ਕਰ ਰਹੇ ਸਨ, ਵੀ ਮੋਜੂਦ ਸਨ। ਇਸ ਮੋਕੇ ਰੰਗਾ ਰੰਗ ਅਤੇ ਜਿਮਨਾਸਟਿਕ ਸੌ ਵੀ ਪ੍ਰਦਰਸਿਤ ਕੀਤਾ ਗਿਆ। ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸਪੋਰਟਸ ਸz: ਰੁਪਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਐਥਲੈਟਿਕਸ ਵਿੱਚ ਸੰਗਰੂਰ ਨੇ 31 ਅੰਕ ਪ੍ਰਾਪਤ ਕਰਕੇ ਓਵਰਆਲ ਟੀਮ ਚੈਪੀਅਨਸਿਪ ਤੇ ਆਪਣਾ ਅਧਿਕਾਰ ਕਾਇਮ ਕੀਤਾ, ਜਦੋਕਿ ਤਰਨਤਾਰਨ ਅਤੇ ਅੰਮ੍ਰਿਤਸਰ ਨੇ ਕ੍ਰਮਵਾਰ 22 ਅਤੇ 14 ਅੰਕ ਪ੍ਰਾਪਤ ਕਰਕੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

PPN01101418
ਸੰਗਰੂਰ ਨੇ ਵੇਟ ਲਿਫਟਿੰਗ ਵਿੱਚ ਵੀ ਓਵਰਆਲ ਟੀਮ ਚੈਪੀਅਨਸਿਪ ਜਿੱਤੀ ਜਦੋਕਿ ਹੁਸਿਆਰਪੁਰ ਅਤੇ ਬਠਿੰਡਾ ਦਾ ਦੂਜਾ ਅਤੇ ਤੀਜਾ ਸਥਾਨ ਰਿਹਾ।
ਵਾਲੀਬਾਲ ਵਿੱਚ ਮੁਕਤਸਰ ਸਾਹਿਬ ਨੇ ਪਟਿਆਲਾ ਨੂੰ 3-1 ਨਾਲ ਹਰਾਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਸੰਗਰੂਰ ਨੇ ਫਰੀਦਕੋਟ ਨੂੰ 3-0 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।
ਬਾਸਕਟਬਾਲ ਦੇ ਫਾਇਨਲ ਮੈਚ ਵਿੱਚ ਅੰਮ੍ਰਿਤਸਰ ਨੇ ਮਾਨਸਾ ਨੂੰ 50-25 ਦੇ ਫਰਕ ਨਾਲ ਹਰਾਕੇ ਸੋਨੇ ਦਾ ਅਤੇ ਸੰਗਰੂਰ ਨੇ ਮੁਕਤਸਰ ਸਾਹਿਬ ਨੂੰ 35-14 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।
ਹੈਡਬਾਲ ਦੇ ਫਾਇਨਲ ਮੈਂਚ ਵਿੱਚ ਤਰਨਤਾਰਨ ਨੇ ਫਿਰੋਜਪੁਰ ਨੂੰ 17-11 ਨਾਲ ਹਰਾਕੇ ਸੋਨੇ ਦਾ ਅਤੇ ਅੰਮ੍ਰਿਤਸਰ ਨੇ ਪਟਿਆਲਾ ਨੂੰ 15-10 ਨਾਲ ਮਾਤ ਦੇਕੇ ਕਾਂਸੇ ਦਾ ਤਮਗਾ ਜਿੱਤਿਆ।
ਕਬੱਡੀ ਵਿੱਚ ਫਿਰੋਜਪੁਰ ਨੇ ਬਠਿੰਡਾ ਨੂੰ 42-27 ਨਾਲ ਹਰਾਕੇ ਸੋਨੇ ਦਾ ਅਤੇ ਨਵਾਂ ਸਹਿਰ ਨੇ ਜਲੰਧਰ ਨੂੰ 48-39 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।
ਕੁਸਤੀਆਂ ਦੀ ਓਵਰਆਲ ਚੈਪੀਅਨਸਿਪ ਮੋਗਾ ਨੇ 35 ਅੰਕਾਂ ਨਾਲ ਪਹਿਲਾਂ ਸਥਾਨ, ਤਰਨਤਾਰਨ 29 ਅੰਕਾਂ ਨਾਲ ਦੂਜੇ ਸਥਾਨ ਅਤੇ ਫਰੀਦਕੋਟ 11 ਅੰਕ ਲੈਕੇ ਤੀਜੇ ਸਥਾਨ ਤੇ ਰਿਹਾ।
ਬਾਕਸਿੰਗ ਦੀ ਓਵਰਆਲ ਟੀਮ ਚੈਪੀਅਨਸਿਪ ਵਿੱਚ ਬਠਿੰਡਾ ਨੇ 32 ਅੰਕ ਲੈਕੇ ਜਿੱਤੀ ਜਦੋਕਿ ਪਟਿਆਲਾ ਅਤੇ ਗੁਰਦਾਸਪੁਰ ਨੇ 27 ਅਤੇ 13 ਅੰਕਾਂ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

PPN01101419
ਅੰਮ੍ਰਿਤਸਰ ਨੇ ਜੂਡੋ ਵਿੱਚ 14 ਅੰਕ ਲੈਕੇ ਓਵਰਆਲ ਟੀਮ ਚੈਪੀਅਨਸਿਪ ਜਿੱਤੀ ਜਦੋਕਿ ਪਟਿਆਲਾ ਨੇ 13 ਅੰਕਾਂ ਨਾਲ ਦੂਜਾ ਅਤੇ ਤਰਨਤਾਰਨ ਨੇ 12 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਹਾਕੀ ਦੇ ਫਾਇਨਲ ਮੈਚ ਵਿੱਚ ਤਰਨਤਾਰਨ ਨੇ ਮੁਕਤਸਰ ਨੂੰ 2-0 ਨਾਲ ਹਰਾਕੇ ਸੋਨੇ ਦਾ ਤਮਗਾ ਜਿੱਤਿਆ, ਜਦੋਕਿ ਜਲੰਧਰ ਨੇ ਅੰਮ੍ਰਿਤਸਰ ਨੂੰ 3-1 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।
ਸੰਗਰੂਰ ਦੇ ਫੁੱਟਬਾਲ ਦੇ ਫਾਇਨਲ ਮੈਂਚ ਵਿੱਚ ਵੀ ਵਧੀਆ ਪ੍ਰਦਰਸਨ ਕਰਦੇ ਹੋਏ ਤਰਨਤਾਰਨ ਨੂੰ 1-0 ਨਾਲ ਹਰਾਕੇ ਸੋਨੇ ਦਾ ਤਮਗਾ ਜਿੱਤਿਆ ਜਦੋਕਿ ਅੰਮ੍ਰਿਤਸਰ ਨੇ ਲੁਧਿਆਣਾ ਨੂੰ 2-0 ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ। ਖੋਹਖੋਹ ਵਿੱਚ ਵੀ ਸੰਗਰੂਰ ਦੀ ਬੜ੍ਹਤ ਬਣੀ ਰਹੀ, ਜਿਸ ਨੇ ਪਟਿਆਲਾ ਨੂੰ 4 ਅੰਕਾਂ ਨਾਲ ਹਰਾਕੇ ਸੋਨੇ ਦ ਤਮਗਾ ਜਦੋਕਿ ਫਰੀਦਕੋਟ ਨੇ ਗੁਰਦਾਸਪੁਰ ਨੂੰ 2 ਅੰਕਾਂ ਨਾਲ ਹਰਾਕੇ ਕਾਂਸੇ ਦਾ ਤਮਗਾ ਜਿੱਤਿਆ।

Check Also

ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ

ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …

Leave a Reply