ਹੰਝੂ ਦਰਦ ਵੰਡਾਉਣ ਲੱਗ ਪਏ।
ਆਪਣੇ ਜਦੋਂ ਭੁਲਾਉਣ ਲੱਗ ਪਏ।
ਪਿੱਠ ਪਿੱਛੇ ਕਰਨ ਬੁਰਾਈਆਂ,
ਮੁੰਹ `ਤੇ ਸੋਹਲੇ ਗਾਉਣ ਲੱਗ ਪਏ ।
ਉਤੋਂ-ਉਤੋਂ ਹੱਸ ਕੇ ਮਿਲਦੇ,
ਅੰਦਰੋਂ ਛੁਰੀ ਚਲਾਉਣ ਲੱਗ ਪਏ।
ਕਰਮਾ `ਚ ਲਿਖਿਆ ਮਿਲਦਾ ਜਾਣਾ,
ਉਹ ਐਵੇਂ ਪਛੋਤਾਉਣ ਲੱਗ ਪਏ।
ਬਹੁਤੀ ਲੰਘੀ ਥੋੜੀ ਰਹਿ ਗਈ।
ਇਹੋ ਗੁਣ ਗੁਣਾਉਣ ਲੱਗ ਪਏ।
ਕਿਵੇਂ ਅਸੀਂ ਹੈ ਠਿੱਬੀ ਲਾਉਣੀ,
ਹੁਣ ਤੋਂ ਮਤੇ ਪਕਾਉਣ ਲੱਗ ਪਏ।
ਉਦੋਂ ਦਾਲ਼ ਵਿੱਚ ਕੁੱਝ ਕਾਲਾ ਲੱਗੇ,
`ਸੁਖਬੀਰ` ਨੂੰ ਵੇਖ ਮੁਸਕਰਾਉਣ ਲੱਗੇ ਪਏ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677