ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) ਕੁੱਲ ਹਿੰਦ ਕਿਸਾਨ ਸਭਾ ਦੀ ਨੈਸ਼ਨਲ ਕੌਸ਼ਲ ਮੈਂਬਰ ਸz. ਬਲਵਿੰਦਰ ਸਿੰਘ ਦੁਧਾਲਾ ਨੇ ਪੰਜਾਬ ਵਿੱਚ ਲੈਂਡ ਮਾਫੀਆ, ਸੈਂਡ ਮਾਫੀਆ ਤੇ ਪੰਜਾਬ ਵਿੱਚ ਫੈਲੀ ਬਦਮਅਨੀ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਮੁੱਖ ਮੰਤਰੀ ਸz ਪ੍ਰਕਾਸ਼ ਸਿੰਘ ਬਾਦਲ ਦੀ ਸਰਹੱਦੀ ਖੇਤਰ ਦੀ ਦੋ ਦਿਨਾਂ ਫੇਰੀ ਦੌਰਾਨ ਸੀ.ਪੀ.ਆਈ ਮਾਝੇ ਵਿੱਚ ਹੋਈਆ ਰਹੀਆਂ ਬੇਨਿਯਮੀਆਂ ਦਾ ਇੱਕ ਮੰਗ ਪੱਤਰ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਤਾਂ ਜੋ ਮੁੱਖ ਮੰਤਰੀ ਨੂੰ ਜਾਣਕਾਰੀ ਮਿਲ ਸਕੇ ਕਿ ਹਾਕਮ ਧਿਰ ਦੇ ਸਿਆਸੀ ਆਗੂਆਂ ਦੀ ਪੁਸ਼ਤਪਨਾਹੀ ਹੇਠ ਸਮਾਜ ਵਿਰੋਧੀ ਅਨਸਰ ਕਿਵੇ ਸਮਾਜ ਵਿੱਚ ਬਦਅਮਨੀ ਫੈਲਾ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਆਗੂ ਬਲਵਿੰਦਰ ਸਿੰਘ ਦੁਧਾਲਾ, ਬਲਕਾਰ ਸਿੰਘ ਦੁਧਾਲਾ, ਲਖਬੀਰ ਸਿੰਘ ਨਿਜਾਮਪੁਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਮਾਝੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਗੁੰਡਾਗਰਦੀ ਦਾ ਰਾਜ ਹੈ ਅਤੇ ਦਿਨ ਦਿਹਾੜੇ ਕਤਲ ਹੋ ਰਹੇ ਹਨ ਤੇ ਅਗਵਾ ਤੇ ਖੋਹ ਦੀਆਂ ਘਟਨਾਵਾਂ ਵਾਪਰਨੀਆ ਤਾਂ ਆਮ ਜਿਹੀ ਗੱਲ ਹੋ ਗਈ ਹੈ। ਉਹਨਾਂ ਕਿਹਾ ਕਿ ਕਿਸੇ ਦੇ ਘਰ ਨੂੰ ਰਸਤਾ ਬੰਦ ਕਰਕੇ ਉਸ ਦਾ ਰਸਤਾ ਰੋਕਣਾ ਪੂਰੀ ਤਰ੍ਹਾਂ ਗੈਰ ਕਨੂੰਨੀ ਹੈ, ਪਰ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਗੁਲਜਾਰ ਸਿੰਘ ਰਣੀਕੇ ਦੇ ਨੱਕ ਹੇਠ ਹਲਕੇ ਅੰਦਰ ਆਉਦੇ ਪਿੰਡ ਪੰਡੋਰੀ ਮਹਿਮਾ ਦੇ ਵਾਸੀ ਸੁਬੇਗ ਸਿੰਘ ਦੇ ਘਰ ਨੂੰ ਜਾਂਦਾ ਰਸਤਾ ਪਿਛਲੋ ਦੋ ਸਾਲਾਂ ਤੋ ਬੰਦ ਕੀਤਾ ਗਿਆ।ਮਹਿਕਮਾ ਮਾਲ ਵੱਲੋ ਜ਼ਮੀਨ ਦੀ ਤਕਸੀਮ ਕਰਕੇ ਰਸਤਾ ਪੀੜ੍ਹਤ ਪਰਿਵਾਰ ਨੂੰ ਦੇ ਵੀ ਦਿੱਤਾ ਗਿਆ ਪਰ ਅੱਜ ਸਿਆਸੀ ਦਬਾ ਹੇਠ ਪੀੜਤ ਕਿਸਾਨ ਨੂੰ ਰਸਤਾ ਦੇਣ ਤੋ ਆਨਾਕਾਨੀ ਉਸ ਅਧਿਕਾਰੀ ਰਾਜੇਸ਼ ਸ਼ਰਮਾ ਐਸ.ਡੀ.ਐਮ ਵੱਲੋ ਹੀ ਕੀਤੀ ਜਾ ਰਹੀ ਹੈ, ਜਿਸ ਨੇ ਤਹਿਸੀਲਦਾਰ ਹੁੰਦਿਆ ਖੁੱਦ ਪੀੜਤ ਕਿਸਾਨ ਨੂੰ ਰਸਤਾ ਦੇਣ ਦੀ ਵਕਾਲਤ ਕੀਤੀ ਸੀ।
ਉਹਨਾਂ ਕਿਹਾ ਕਿ ਇਸੇ ਤਰ੍ਵਾ ਇਸੇ ਹੀ ਹਲਕੇ ਦੇ ਪਿੰਡ ਚੱਬਾ ਵਿਖੇ ਸਰਕਾਰੀ ਸਕੂਲ ਦੀ ਇਮਾਰਤ ਤੇ ਇੱਕ ਸਾਧ ਦਾ ਕਬਜਾ ਕਰਵਾਇਆ ਗਿਆ ਹੈ ਅਤੇ ਪਿੰਡ ਦੀ ਪੰਚਾਇਤ ਵੱਖ-ਵੱਖ ਸਮੇਂ ਤੇ ਮਤੇ ਪਾ ਕੇ ਮਾਲ, ਪੰਚਾਇਤ, ਸਿਵਲ ਤੇ ਸਿੱਖਿਆ ਵਿਭਾਗ ਨੂੰ ਸੂਚਿਤ ਕਰ ਚੁੁੱਕੇ ਹਨ ਕਿ ਸਕੂਲ ਦੀ ਜਗ੍ਹਾ ਉਸ ਪਾਖੰਡੀ ਸਾਧ ਕੋਲੋ ਖਾਲੀ ਕਰਵਾਈ ਜਾਵੇ, ਜੋ ਲੜਕੀਆਂ ਪੜਾਉਣ ਦੇ ਨਾਮ ਹੇਠ ਆਪਣੀ ਦੁਕਾਨਦਾਰੀ ਚਲਾ ਕੇ ਲੋਕਾਂ ਨੂੰ ਭਰਮ ਭੁਲੇਖੇ ਪਾ ਕੇ ਗੁੰਮਰਾਹ ਕਰ ਰਿਹਾ ਹੈ।ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਵੱਲੋਂ ਕਈ ਮੰਗ ਪੱਤਰ ਵੀ ਦਿੱਤੇ ਗਏ, ਪਰ ਜਿਲ੍ਹਾ ਪ੍ਰਸ਼ਾਸ਼ਨ ਚਾਹੁੰਦਿਆਂ ਹੋਇਆਂ ਵੀ ਕੋਈ ਵੀ ਕਾਰਵਾਈ ਕਰਨ ਤੋ ਅਸਮੱਰਥ ਹੈ।ਉਹਨਾਂ ਕਿਹਾ ਕਿ ਜਦੋਂ ਇਸ ਸਬੰਧੀ ਧਰਨੇ ਲਗਾਏ ਗਏ ਤਾਂ ਪੁਲੀਸ ਵਲੋਂ ਇੱਕ ਤਰਫਾ ਮੁਕੱਦਮਾ ਦਰਜ ਕੀਤਾ ਗਿਆ, ਜਿਸ ਵਿੱਚ 18 ਕਿਸਾਨ ਆਗੂਆਂ ਸਮੇਤ ਦੋੇ ਪਿੰਡਾਂ ਦੇ ਸਰਪੰਚਾ ਨੂੰ ਵੀ ਸ਼ਾਮਲ ਕੀਤਾ ਗਿਆ ਜਿਹੜਾ ਹਾਲੇ ਵੀ ਵਿਚਾਰ ਅਧੀਨ ਹੈ।
ਉਹਨਾਂ ਕਿਹਾ ਕਿ ਸਿਆਸੀ ਆਗੂ ਲੋਕਾਂ ਨੂੰ ਲੁੱਟਣ ਦੇ ਨਵੇ ਨਵੇ ਤਰੀਕੇ ਇਜਾਦ ਕਰ ਲੈਦੇ ਹਨ ਤੇ ਮਾਝੇ ਦੇ ਲੋਕਾਂ ਨੂੰ ਗੈਸ ਕੁਨੈਕਸ਼ਨ ਦੇਣ ਦੇ ਨਾਮ ਤੇ ਮੋਟੀਆਂ ਰਕਮਾਂ ਲੈ ਕੇ ਲੁੱਟਿਆ ਗਿਆ, ਜਦ ਕਿ ਇਹਨਾਂ ਗੈਸ ਏਜੰਸੀਆ ਦੇ ਉਦਘਾਟਨ ਕਰਨ ਵਾਲਿਆਂ ਵਿੱਚ ਸਿਆਸੀ ਆਗੂ ਤੇ ਵਿਧਾਇਕ ਦਾ ਨਾਮ ਵੀ ਆਉਦਾ ਹੈ।ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਪਿੰਡਾਂ ਵਿੱਚ ਪਰਾਚੀ ਨਾਮ ਦੀ ਇੱਕ ਗੈਸ ਕੰਪਨੀ ਵੱਲੋ ਗੈਸ ਸਰਵਿਸ ਸਟੇਸ਼ਨ ਖੋਹਲੇ ਗਏ ਸਨ, ਜਿਹਨਾਂ ਦੇ ਮਾਲਕਾਂ ਨੇ ਲੋਕਾਂ ਕੋਲੋ ਇੱਕ ਕੁਨੈਕਸ਼ਨ ਦੇਣ ਦੇ ਛੇ ਤੋ ਸੱਤ ਹਜਾਰ ਰੁਪਏ ਲਏ, ਪਰ ਰਸੀਦਾਂ ਸਿਰਫ 2500 ਤੋ 2700 ਤੱਕ ਦਿੱਤੀਆ ਜਾਂਦੀਆ ਸਨ, ਜੋ ਇੱਕ ਬਹੁਤ ਵੱਡਾ ਘੱਪਲਾ ਹੈ।
ਕਿਸਾਨ ਆਗੂ ਦੁਧਾਲਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਮੰਗ ਪੱਤਰ ਦੇਣ ਤੋ ਰੋਕਿਆ ਗਿਆ ਤਾਂ ਉਹ ਧਰਨਾ ਵੀ ਦੇ ਸਕਦੇ ਹਨ ਤੇ ਮੁੱਖ ਮੰਤਰੀ ਦਾ ਘਿਰਾਉ ਕਰਨ ਤੋ ਵੀ ਗੁਰੇਜ ਨਹੀ ਕੀਤਾ ਜਾਵੇਗਾ। ਇਸ ਸਮੇਂ ਸੁਬੇਗ ਸਿੰਘ ਤੇ ਕ੍ਰਾਂਤੀ ਵੀ ਹਾਜਰ ਸਨ।