
ਅੰਮ੍ਰਿਤਸਰ, 1 ਅਕਤੂਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਦੇ 7 ਵਿਦਿਆਰਥੀਆਂ ਨੂੰ ਦਿੱਲੀ ਵਿਖੇ 6 ਤੋਂ 16 ਅਕਤੂਬਰ ਤੱਕ ਹੋਣ ਜਾਣ ਰਹੇ ਐੱਨ. ਸੀ. ਸੀ. ਐਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ, ਜੋ ਕਿ ਸਕੂਲ ਲਈ ਬੜੇ ਫ਼ਖਰ ਵਾਲੀ ਗੱਲ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਕੂਲ ਖਿਡਾਰੀਆਂ ਦੀ ਇਸ ਚੋਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਇੱਛਾਵਾਂ ਭੇਂਟ ਕਰਦਿਆ ਖੇਡਾਂ ਵਿੱਚ ਅਹਿਮ ਉਪਲਬੱਧੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਦਿਲਬਰ ਖਾਨ 100 ਤੇ 200 ਮੀਟਰ, ਮਨਪ੍ਰੀਤ ਕੌਰ 100 ਮੀਟਰ, ਸੁਖਦੀਪ ਸਿੰਘ 200 ਮੀਟਰ ਦੌੜ, ਅਰਸ਼ਦੀਪ ਸਿੰਘ ਤੇ ਗੁਰਸਿਮਰਨ ਸਿੰਘ ਸ਼ੂਟਪੁਟ, ਰਮਨਜੋਤ ਕੌਰ ਲੰਬੀ ਛਾਂਲ, ਲਵਪ੍ਰੀਤ ਸਿੰਘ 4 x 100 ਰਿਲੇਅ ਮੁਕਾਬਲੇ ਲਈ ਚੁਣੇ ਗਏ ਹਨ।
Punjab Post Daily Online Newspaper & Print Media