ਕਪੂਰਥਲਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ, ਪੰਜਾਬ ਸਰਕਾਰ, ਜਿਲਾ੍ਹ ਕਪੂਰਥਲਾ ਦੇ ਪੁਲਿਸ ਮੁਖੀ ਸਤਿੰਦਰ ਸਿੰਘ ਆਰ.ਟੀ.ਓ ਜਲੰਧਰ ਡਾਕਟਰ ਨਾਯਨ ਜੱਸਲ ਦੇ ਹੁਕਮਾਂ ਨਾਲ ਡੀ.ਐਸ.ਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਉੱਘੇ ਸਮਾਜ ਸੇਵਕ ਗੁਰਮੁੱਖ ਢੋਡ ਨੇ ਇਕ ਵਿਸ਼ੇਸ ਪਹਿਰਾਵਾ ਪਾ ਕੇ ਟੈ੍ਰਫਿਕ ਨਿਯਮ ਤੋੜਨ ਵਾਲਿਆਂ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ।ਉਨਾਂ ਕਿਹਾ ਕਿ ਜਿੰਦਗੀ ਇੱਕ ਫੁੱਲ ਵਾਂਗ ਹੈ ਇਸ ਦੀ ਸੰਭਾਲ ਟੈ੍ਰਫਿਕ ਦੀ ਪਾਲਣਾ ਕਰਕੇ ਕਰੋ।ਟੈ੍ਰਫਿਕ ਇੰਜਾਰਜ ਇੰਸਪੈਕਟਰ ਦੀਪਕ ਸ਼ਰਮਾ ਨੇ ਸੜਕ ਸੁੱਰਖਿਆ ਹਫਤੇ ਨੂੰ ਮੁੱਖ ਰੱਖ ਦੇ ਹੋਏ ਸਮਾਜ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ ਅਤੇ ਟ੍ਰੇਨਿੰਗ ਦਾ ਨਾ ਹੋਣਾ ਹੈ।
ਟੈ੍ਰਫਿਕ ਅੇਜੂਕੇਸ਼ਨ ਸੈਲ ਦੇ ਇੰਚਾਰਜ ਏ.ਅੇਸ.ਆਈ ਗੁਰਬਚਨ ਸਿੰਘ ਨੇ ਕਿਹਾ ਕੇ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ।ਜ਼ਿਆਦਾਤਰ ਹਾਦਸੇ ਸੜਕੀ ਕਾਨੂੰਨਾਂ ਦੀ ਪਾਲਣਾ ਨਾ ਕਰਨ ਨਾਲ ਹੁੰਦੇ ਹਨ ਅਤੇ ਇਹਨਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ।ਇਸ ਮੌਕੇ ਐਸ.ਆਈ ਦਰਸਨ ਸਿੰਘ, ਏ.ਅੇਸ.ਆਈ ਦਿਲਬਾਗ ਸਿੰਘ, ਏ.ਅੇਸ.ਆਈ ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …