Saturday, July 5, 2025
Breaking News

ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ ਵੱਲਾ ਵਿਖੇ “ਸਵੱਛ ਭਾਰਤ ਮੁਹਿੰਮ” ਦੀ ਸ਼ੁਰੂਆਤ

PPN01101430
ਅੰਮ੍ਰਿਤਸਰ, 01 ਅਕਤੂਬਰ (ਗੁਰਪ੍ਰੀਤ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ “ਸਵੱਛ ਭਾਰਤ ਮੁਹਿੰਮ” ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ, ਵੱਲਾ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ਮਿਸਜ. ਪ੍ਰਵੇਸ਼ ਸੈਣੀ, ਪ੍ਰਿੰਸੀਪਲ ਕਾਲਜ ਆਫ ਨਰਸਿੰਗ ਨੇ ਵਿਦਿਆਰਥੀਆਂ ਨੂੰ ਸਫਾਈ ਅਤੇ ਸਾਫ ਸੁੱਥਰੇ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ। ਮਿਸਜ. ਪ੍ਰਵੇਸ਼ ਸੈਣੀ ਪ੍ਰਿੰਸੀਪਲ ਕਾਲਜ ਆਫ ਨਰਸਿੰਗ ਨੇ ਆਖਿਆ ਕਿ ਆਲੇ ਦੁਆਲੇ ਦੀ ਅਰੋਗਤਾ ਤੇ ਸੁੰਦਰਤਾ ਲਈ ਸਫਾਈ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸਫਾਈ ਦਾ ਪ੍ਰਬੰਧ ਸਰੀਰ, ਘਰ ਤੇ ਸਕੂਲ ਦੇ ਆਲੇ ਦੁਆਲੇ, ਪਹਿਰਾਵੇ, ਪਾਣੀ, ਹਵਾ ਅਤੇ ਖੁਰਾਕ ਨਾਲ ਹੈ। ਜੇਕਰ ਇਨ੍ਹਾਂ ਚੀਜਾਂ ਵਿਚੋਂ ਕਿਸੇ ਦੀ ਸਫਾਈ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਜੀਵਨ ਬਿਮਾਰੀਆਂ ਵਿੱਚ ਘਿਰ ਜਾਵੇਗਾ। ਮਿਸਜ ਪ੍ਰਵੇਸ਼ ਸੈਣੀ, ਪ੍ਰਿੰਸੀਪਲ ਕਾਲਜ ਆਫ ਨਰਸਿੰਗ ਨੇ ਦੱਸਿਆ ਕਿ 26 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛ ਭਾਰਤ ਸਪਤਾਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸਫਾਈ ਦੀ ਮਹੱਤਤਾ ਅਤੇ ਲੋੜ ਸਬੰਧੀ ਜਾਣਕਾਰੀ ਦਿੱਤੀ ਅਤੇ ਆਪਣਾ ਕਾਲਜ, ਘਰ ਅਤੇ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਆਖਿਆ। ਉਨ੍ਹਾਂ ਆਖਿਆ ਕਿ ਸਾਫ-ਸਫਾਈ ਵਿਦਿਆਰਥੀਆਂ ਦੇ ਚਰਿੱਤਰ ਦਾ ਹਿੱਸਾ ਬਣਨਾ ਚਾਹੀਦਾ ਹੈ।ਇਸ ਮੁਹਿੰਤ ਤਹਿਤ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਆਪਣੀਆ ਕਲਾਸਾ, ਲੈਬਜ ਦੀ ਸਾਫ ਸਫਾਈ ਕੀਤੀ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply