Wednesday, September 18, 2024

ਰਾਮਲੀਲਾ ਕਮੇਟੀ ਵੱਲੋਂ ਗਗਨਦੀਪ ਜੱਜ ਤੇ ਰਾਜੂ ਕੌਂਸਲਰ ਦਾ ਸਨਮਾਨ

PPN01101431
ਰਈਆ, 1 ਅਕਤੂਬਰ (ਬਲਵਿੰਦਰ ਸਿੰਘ ਸੰਧੂ) – ਸ੍ਰੀ ਰਾਮਲੀਲਾ ਦਾ ਉਦਘਾਟਨ ਬੀਤੀ ਰਾਤ ਜਨਰਲ ਸੱਕਤਰ ਯੂਥ ਅਕਾਲੀ ਦਲ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਗਗਨਦੀਪ ਸਿੰਘ ਜੱਜ ਅਤੇ ਸੁਖਵਿੰਦਰ ਸਿੰਘ ਰਾਜੂ ਕੌਂਸਲਰ ਨੇ ਆਪਣੇ ਕਰ ਕਮਲਾਂ ਨਾਲ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਗਗਨਦੀਪ ਸਿੰਘ ਜੱਜ ਅਤੇ ਸੁਖਵਿੰਦਰ ਸਿੰਘ ਰਾਜੂ ਕੌਂਸਲਰ ਦੇ ਨਾਲ ਸੁਖਵਿੰਦਰ ਸਿੰਘ ਮੱਤੇਵਾਲ ਪ੍ਰਧਾਨ ਸਮਾਜ ਸੇਵਕ ਸਭਾ ਰਈਆ, ਅਮਨਦੀਪ ਸਿੰਘ ਚੌਂਕੀ ਇੰਚਾਰਜ ਰਈਆ, ਭਾਈ ਦਵਿੰਦਰ ਸਿੰਘ ਨਿਰਮਾਣ, ਬੱਬਲ ਰਈਆ ਅਤੇ ਡਿੰਪਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਗਗਨਦੀਪ ਸਿੰਘ ਜੱਜ ਨੇ ਕਿਹਾ ਕਿ ਸ੍ਰੀ ਰਾਮ ਚੰਦਰ ਜੀ ਦੀ ਜੀਵਨ ਲੀਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਤੇ ਆਪਸੀ ਪਿਆਰ ਮਨਾਈ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਸਭ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵੱਲੋਂ ਦੱਸੇ ਮਾਰਗ ਤੇ ਚੱਲਦਿਆਂ ਇਹ ਤਿਉਹਾਰ ਭੇਦ-ਭਾਵ ਭੁਲਾ ਕੇ ਆਪਣੀ ਭਾਈਚਾਰਾ ਤੇ ਸਾਂਝ ਕਾਇਮ ਰੱਖਦਿਆਂ ਪਿਆਰ ਨਾਲ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਰਾਮ ਲੀਲਾ ਕਮੇਟੀ ਵਲੋਂ ਗਗਨਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਰਾਜੂ ਨੂੰ ਰਾਮਲੀਲਾ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ੁਭਾਸ਼ ਚੰਦਰ ਡਾਇਰੈਕਟਰ, ਵਿਜੇ ਕੁਮਾਰ ਪ੍ਰਧਾਨ ਰਾਮਲੀਲਾ ਕਮੇਟੀ, ਰਜਿੰਦਰ ਰਿਖੀ ਵਾਇਸ ਪ੍ਰਧਾਨ, ਜਗਤਾਰ ਸਿੰਘ, ਰਿੰਕੂ, ਗੋਲਡੀ, ਗੌਰਵ ਸ਼ਰਮਾ, ਕੁਸ਼ਲ ਆਦਿ ਹਾਜਰ ਸਨ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …

Leave a Reply