ਅੰਮ੍ਰਿਤਸਰ, 2 ਅਕਤੂਬਰ (ਬਿਊਰੋ) – ਦੱਖਣ ਕੋਰੀਆਂ ਵਿੱਚ ਹੋ ਰਹੀਆਂ ਏਸ਼ੀਅਨ ਗੇਮਾਂ ਵਿੱਚ ਅੱਜ ਭਾਰਤੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।ਭਾਰਤੀ ਹਾਕੀ ਟੀਮ ਨੇ ਕਪਤਾਨ ਸਰਦਾਰ ਸਿੰਘ ਦੀ ਕਪਤਾਨੀ ਹੇਠ ਖੇਡਦਿਆਂ ਤਕਰੀਬਨ 32 ਸਾਲਾਂ ਬਾਅਦ ਆਪਣੀ ਰਵਾਇਤੀ ਵਿਰੋਧੀ ਪਾਕਿਸਤਾਨੀ ਟੀਮ ਨਾਲ ਖੇਡਦਿਆਂ ਭਾਰਤੀ ਖਿਡਾਰੀਆਂ ਨੇ 4-2 ਦੀ ਲੀਡ ਹਾਸਲ ਕਰਕੇ ਪਾਕਿਸਤਾਨ ਨੂੰ ਪਛਾੜ ਦਿੱਤਾ ਅਤੇ 16 ਸਾਲਾਂ ਬਾਅਦ ਗੋਲਡ ਮੈਡਲ ਆਪਣੇ ਨਾਮ ਕਰ ਲਿਆ ।ਭਾਰਤੀ ਖਿਡਾਰੀਆਂ ਅਕਾਸ਼ਦੀਪ ਸਿੰਘ, ਰੁਪਿੰਦਰਪਾਲ ਸਿੰਘ, ਬਿਰੇਂਦਰ ਲਾਕੜਾ ਤੇ ਧਰਮਵੀਰ ਨੇ ਗੇਂਦਾ ਨੂੰ 4 ਗੋਲਾਂ ਵਿੱਚ ਬਦਲ ਕੇ ਇਤਿਹਾਸ ਰਚ ਦਿੱਤਾ। ਏਸ਼ੀਆਨ ਗੋਲਡ ਮੈਡਲ ਜਿੱਤ ਕੇ ਭਾਰਤੀ ਹਾਕੀ ਟੀਮ ਨੇ ਬਰਾਜ਼ੀਲ ਦੇ ਸ਼ਹਿਰ ਰਿਓ ਡੀ ਜਨੇਰੋ ਵਿਖੇ ਹੋ ਰਹੀਆਂ 2016 ਦੀਆਂ ਉਲੰਪਿਕ ਖੇਡਾਂ ਵਿੱਚ ਆਪਣੀ ਸਿੱਧੀ ਐਂਟਰੀ ਪੱਕੀ ਕਰ ਲਈ ਹੈ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …