ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੰਧੂ) – ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ (ਐਸ.ਜੀ.ਐਫ.ਆਈ) ਵੱਲੋਂ ਆਂਧਰਾ ਪ੍ਰਦੇਸ਼ ਵਿਖੇ ਕਰਵਾਈਆਂ ਗਈਆਂ ਅੰਡਰ-14,17 ਤੇ 19 ਸਾਲ ਉਮਰ ਵਰਗ ਦੀਆਂ 65ਵੀਂ ਨੈਸ਼ਨਲ ਸਕੂਲ ਗੇਮ ਦੇ ਸਿਲਸਿਲੇ ਵਿੱਚ ਪੰਜਾਬ ਦੇ ਵੱਲੋਂ ਸ਼ਮੂਲੀਅਤ ਕਰਨ ਗਈਆਂ ਬਾਲ ਬੈਡਮਿੰਟਨ ਮਹਿਲਾ-ਪੁਰਸ਼ ਦੋਵੇਂ ਟੀਮਾਂ ਬੇਸ਼ੱਕ ਕੋਈ ਸਥਾਨ ਹਾਂਸਲ ਨਹੀਂ ਕਰ ਸੱਕੀਆਂ ਪਰ ਦੋਵਾਂ ਟੀਮਾਂ ਦੀ ਕਾਰਗੁਜ਼ਾਰੀ ਬੇਹਤਰ ਰਹੀ।ਬਾਲ ਬੈਡਮਿੰਟਨ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਕੌਮੀ ਬਹੁ ਖੇਡ ਕੋਚ ਟੀ.ਡੀ ਜੀ.ਐਸ ਭੱਲਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਲੈ ਕੇ ਸੂਬਾ ਪੱਧਰੀ ਮੁਕਾਬਲਿਆਂ ਤੱਕ ਪੰਜਾਬ ਦੇ ਦੋਵਾਂ ਵਰਗਾਂ ਦੇ ਬਾਲ ਬੈਡਮਿੰਟਨ ਖਿਡਾਰੀ ਚੰਗੇ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਖੇਡ ਮੁਕਾਬਲਿਆਂ ਤੱਕ ਪਹੰੁਚ ਕਰਦੇ ਹਨ।ਪਰ ਬਹੁਤ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਵੀ ਕੌਮੀ ਖੇਡ ਮੁਕਾਬਲਿਆਂ ਦੇ ‘ਚ ਦੋਨ੍ਹਾਂ ਵਰਗਾਂ ਦੀਆਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਬਣਾਈ।
ਇਸ ਮੌਕੇ ਪ੍ਰਿੰ. ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਰੋੜਾ, ਟਵਿੰਕਲ ਭੱਲਾ, ਪ੍ਰੀਤੀ, ਅਮਨਦੀਪ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ ਆਦਿ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …