ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਅਮਨ) – ਗਣਤੰਤਰ ਦਿਵਸ ਸਮਾਗਮ ਦੌਰਾਨ ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ’ਚ ਪੜਦੀ ਤੀਜੀ ਕਲਾਸ ਦੀ ਵਿਦਿਆਰਥਣ ਅਦਾਕਾਰ ਸਾਇਸ਼ਾ ਨੂੰ ਗਣਤੰਤ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ।ਸਾਇਸ਼ਾ ਨੂੰ ਇਹ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਦਿੱਤਾ ਗਿਆ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੀ ਇਸ ਸਮੇਂ ਮੌਜੂਦ ਸਨ।ਸਾਇਸ਼ਾ ਦੀ ਇਸ ਪ੍ਰਾਪਤੀ ਤੇ ਪੰਜਾਬ ਜ਼ੋਨ ਏ ਦੇ ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ, ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਉੇਸ ਨੂੰ ਵਧਾਈ ਦਿੱਤੀ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਾਇਸ਼ਾ, ਉਸ ਦੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਨੂੰ ਵਧਾਈ ਦਿੱਤੀ।
ਬੀਤੀ 24 ਜਨਵਰੀ ਨੂੰ ਵੀ ਮਾਣ ਧੀਆਂ ਸਮਾਜ ਭਲਾਈ ਸੁਸਾਇਟੀ ਵਲੋਂ ਸਾਇਸ਼ਾ ਨੂੰ ਕੌਮੀ ਬਾਲੜੀ ਐਵਾਰਡ ਨਾਲ ਨਿਵਾਜਿਆ ਗਿਆ ਸੀ।ਅਲਫਾਜ ਐਕਟਿੰਗ ਅਕੈਡਮੀ ਅਤੇ ਅਲਫਾਜ਼ ਦਾ ਥੀਏਟਰ ਆਰਗੇਨਾਈਜੇਸ਼ਨ ਵਲੋਂ ਆਪਣੀ 7ਵੀਂ ਵਰ੍ਹੇਗੰਢ ‘ਤੇ ‘ਬੈਸਟ ਐਵੀਚਰ ਐਵਾਰਡ’ ਨਾਲ ਨਿਵਾਜਿਆ ਜਾ ਚੁੱਕਾ ਹੈ।
ਬਾਲੀਵੁੱਡ ਫਿਲਮ ‘ਯਮਲਾ ਪਗਲਾ ਦੀਵਾਨਾ-3’ ’ਚ ਪ੍ਰਸਿੱਧ ਬਾਲੀਵੁੱਡ ਸਟਾਰ ਬੋਬੀ ਦਿਓਲ ਨਾਲ ਵੀ ਕਿਰਦਾਰ ਨਿਭਾਅ ਚੁੱਕੀ ਸਾਇਸ਼ਾ ਅਕਸ਼ੇ ਕੁਮਾਰ ਦੀ ‘ਗੋਲਡ’ ਅਤੇ ਦਿਲਜੀਤ ਸਿੰਘ ਦੋਸਾਂਝ ਦੀ ‘ਵੈਲਕਮ ਟੂ ਨਿਊਯਾਰਕ’ ਅਤੇ ‘ਖਾਨਦਾਨੀ ਸਫਾਖਾਨਾ’ ਵਿਚ ਸੋਨਾਕਸ਼ੀ ਸਿਨ੍ਹਾ, ਸੂਫੀ ਗਾਇਕ ਸਤਿੰਦਰ ਸਰਤਾਜ ਦੇ ਪੰਜਾਬੀ ਗੀਤ ‘ਵਟਸਐਪ’ ਤੋਂ ਇਲਾਵਾ ਟੈਲੀ ਫਿਲਮਾਂ ਇਤਰ, ਮਜ਼ਹਬ ਵਿੱਚ ਵੀ ਕੰਮ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਸਾਇਸ਼ਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਤਾਰੇ ਜਮੀਨ ਤੇ’ ਰਾਹੀਂ ਵੀ ਟੀ.ਵੀ ਤੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ।ਪੰਜਾਬ ਨਾਟਸ਼ਾਲਾ ਵਿਚ ਸ਼੍ਰੀ ਗੁਰੂ ਰਾਮਦਾਸ ਅਵਤਾਰ ਗੁਰਪੁਰਬ ਕਮੇਟੀ ਵਲੋਂ ਜੇ.ਐਸ ਬਾਵਾ ਲਿਖਤ ਅਤੇ ਜਸਵੰਤ ਸਿੰਘ ਮਿੰਟੂ ਨਿਰਦੇਸ਼ਤ ਨਾਟਕ ‘ਓੜਕ ਸਚਿ ਰਹੀ’ ‘ਚ ਕੀਤੀ ਗਈ ਸ਼ਾਨਦਾਰ ਪੇਸ਼ਕਾਰੀ ਲਈ ਸਾਇਸ਼ਾ ਂੂੰ ਸਨਮਾਨਿਆ ਜਾ ਚੁੱਕਾ ਹੈ।ਉਹ ਸ਼ਿਵਾਲਾ ਬਾਗ ਭਾਈਆਂ ਵਿਖੇ ਸਥਿਤ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਿੱਚ ਕੋਰਿਓਗ੍ਰਾਫਰ ਸੋਨੂੰ ਤੋਂ ਡਾਂਸ ਸਿੱਖਦੀ ਹੈ, ਜਦ ਕਿ ਐਕਟਿੰਗ ਅਲਫਾਜ਼ ਥੀਏਟਰ ਗਰੁੱਪ ਦੇ ਸੁਦੇਸ਼ ਵਿੰਕਲ ਅਤੇ ਅਸ਼ੋਕ ਅਜੀਜ਼ ਤੋਂ ਸਿੱਖਦੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …