ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਸੰਧੂ) – ਕੁੰਗਫੂ ਵੁਸ਼ੂ ਤੇ ਬੋਧੀ ਜੀਤ ਖੇਡ ਰਾਹੀਂ ਲੜਕੀਆਂ ਨੂੰ ਖੇਡ ਖੇਤਰ ਵਿੱਚ ਮੋਹਰੀ ਬਣਨ ਤੇ ਆਤਮ ਰੱਖਿਆ ਦੇ ਗੁਰ ਸਿਖਾਉਣ ਵਾਲੇ ਅੰਤਰਰਾਸ਼ਟਰੀ ਕੋਚ ਹਰਜੀਤ ਸਿੰਘ ਦਾ ਸਟੂਡੈਂਟ ਹੈਵਨ ਪਬਲਿਕ ਸਕੂਲ ਕੋਟ ਮਿਤ ਸਿੰਘ ਤਰਨ ਤਾਰਨ ਰੋਡ ਵਿਖੇ ਪੁੱਜਣ ‘ਤੇ ਸਕੂਲ ਪ੍ਰਬੰਧਕਾਂ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਕ ਸਾਦੇ ਸਨਮਾਨ ਸਮਾਰੋਹ ਵਿੱਚ ਪੁੱਜੇ ਕੋਚ ਹਰਜੀਤ ਸਿੰਘ ਨੇ ਕਿਹਾ ਕਿ ਲੜਕੀਆਂ ਹਰ ਖੇਤਰ ‘ਚ ਮੋਹਰੀ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਨਹੀਂ ਹਨ।ਉਨ੍ਹਾਂ ਨੂੰ ਸੁਰੱਖਿਆ ਦੇ ਮਾਮਲੇ ਤੇ ਜਾਂ ਤਾਂ ਪਰਿਵਾਰਿਕ ਮੈਂਬਰਾਂ ਦੇ ਸਹਾਰੇ ਰਹਿਣਾ ਪੈਂਦਾ ਹੈ ਜਾਂ ਫਿਰ ਸਰਕਾਰੇ ਦਰਬਾਰੇ ਹਾਅ ਦਾ ਨਾਅਰਾ ਮਾਰਨਾ ਪੈਂਦਾ ਹੈ। ਇਸ ਲਈ ਕੁੰਗਫੂ ਵੁਸ਼ੂ ਤੇ ਬੋਧੀ ਜੀਤ ਵਰਗੀਆਂ ਅੰਤਰਰਾਸ਼ਟਰੀ ਖੇਡਾਂ ਦਾ ਕੋਚ ਹੋਣ ਦੇ ਨਾਤੇ ਉਹ ਇਹ ਮਹਿਸੂਸ ਕਰਦੇ ਹਨ ਕਿ ਲੜਕੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਏ ਜਾਣ ਤਾਂ ਜੋ ਉਹ ਲੋੜ ਪੈਣ ‘ਤੇ ਇਸ ਦਾ ਬਿਨ੍ਹਾਂ ਦੇਰੀ ਕੀਤੇ ਇਸਤੇਮਾਲ ਕਰ ਸਕਣ।ਸਕੂਲ ਡਾਇਰੈਕਟਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੇਡ ਉਨ੍ਹਾਂ ਦੇ ਸਟੂਡੈਂਟ ਹੈਵੈਨ ਪਬਲਿਕ ਸਕੂਲ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤੋਂ ਲੜਕੀਆਂ ਲਾਹਾ ਲੈ ਸਕਦੀਆਂ ਹਨ।
ਇਸ ਮੌਕੇ ਪ੍ਰਿੰਸੀਪਲ ਸੁਖਵੰਤ ਕੌਰ, ਕੁਲਵੰਤ ਸਿੰਘ ਜੇ.ਈ, ਅੰਮ੍ਰਿਤਪਾਲ ਸਿੰਘ, ਹੈਵਨਪ੍ਰੀਤ ਕੌਰ, ਪਰਮਿੰਦਰ ਕੌਰ, ਮਹਿੰਦਰ ਸਿੰਘ, ਜੀ.ਐਸ ਸੰਧੂ ਆਦਿ ਹਾਜ਼ਰ ਸਨ।
Check Also
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …