Sunday, December 22, 2024

11ਵੀਂ ਇੰਟਰ ਸਕੂਲ ਐਥਲੈਟਿਕਸ ਚੈਪੀਅਨਸ਼ਿੱਪ 6 ਨੂੰ – ਮੱਟੂ

Gurinder Mattu

ਅੰਮ੍ਰਿਤਸਰ, 4 ਅਕਤੂਬਰ (ਪ੍ਰੀਤਮ ਸਿੰਘ)-  ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਵਰ੍ਹੇ 11ਵੀਂ ਇੰਟਰ ਸਕੂਲ ਐਥਲੈਟਿਕਸ ਚੈਪੀਅਨਸ਼ਿੱਪ ਕੈਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ 6 ਤੋਂ 7 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ।ਇਹਨਾ ਖੇਡਾਂ ਵਿੱਚ ਅੰਡਰ-7 ਸਾਲ 80 ਮੀਟਰ, ਅੰਡਰ-8 ਸਾਲ 100 ਮੀਟਰ, ਅੰਡਰ-10 ਸਾਲ 100 ਮੀਟਰ, ਅੰਡਰ-12 ਸਾਲ 100 ਮੀਟਰ ਅਤੇ ਸ਼ਾੱਟ ਪੁੱਟ, ਅੰਡਰ-14 ਸਾਲ 100 ਮੀਟਰ, ਲੰਬੀ ਛਾਲ, ਸ਼ਾੱਟ ਪੁੱਟ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਅੰਡਰ-17 ਸਾਲ, 100 ਮੀਟਰ, ਲੰਬੀ ਛਾਲ, ਸ਼ਾੱਟ ਪੁੱਟ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਤੋਂ ਇਲਾਵਾ ਅੰਡਰ-14 ਸਾਲ ਲੜਕੇ, ਅੰਡਰ 16 ਸਾਲ ਲੜਕੇ ਤੇ ਲੜਕੀਆਂ ਦੇ ਵਾਲੀਵਾਲ ਅਤੇ ਅੰਡਰ- 14 ਸਾਲ ਲੜਕਿਆਂ ਦੇ ਖੋ-ਖੋ ਮੁਕਾਬਲੇ ਕਰਵਾਏ ਜਾਣਗੇ।ਆਖਿਰ ਚ’ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਅਤੇ ਖੇਡ ਅਧਿਆਪਕਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ।ਇਸ ਐਥਲੈਟਿਕਸ ਚੈਪੀਅਨਸ਼ਿੱਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕੈਬ੍ਰਿਜ ਇੰਟਰ ਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਬਾਬੂ (ਨੈਸ਼ਨਲ ਐਵਾਰਡੀ), ਖੇਡ ਮੁਖੀ ਚੰਦਾ ਸ਼ਰਮਾ, ਚਾਚਾ ਗੁਰਮੀਤ ਸਿੰਘ, ਬਲਜਿੰਦਰ ਸਿੰਘ ਮੱਟੂ, ਸੰਜੂ ਪਾਸੀ, ਵੀਰ ਸਿੰਘ, ਹਰਜੀਤ ਕੌਰ ਬੁੱਟਰ ਦਾ ਅਹਿਮ ਯੋਗਦਾਨ ਰਹੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply