Sunday, December 22, 2024

ਟੈਕਸ, ਬੇਰੋਜਗਾਰੀ, ਨਸ਼ਾ, ਗੁੰਡਾਗਰਦੀ ਜਿਹੇ ਰਾਵਣ ਅਕਾਲੀ-ਭਾਜਪਾ ਸਰਕਾਰ ਦੀ ਦੇਣ- ਰਿੰਟੂ

ਮਹਾਂਕਾਲੀ ਮੰਦਿਰ ਦੁਸ਼ਹਿਰਾ ਕਮੇਟੀ ਅਤੇ ਗੰਡਾ ਸਿੰਘ ਵਾਲਾ ਵਿੱਚ ਰਿੰਟੂ ਨੇ ਰਾਵਨ ਨੂੰ ਕੀਤਾ ਅਗਨ ਭੇਂਟ

PPN0410201416

ਅੰਮ੍ਰਿਤਸਰ, 4 ਅਕਤੂਬਰ (ਸਾਜਨ ਮਹਿਰਾ) – ਪੰਜਾਬ ਸਰਕਾਰ ਦੀ ਲੋਕਮਾਰੂ ਨੀਤੀਆਂ ਕਾਰਣ ਅੱਜ ਹਰ ਵਰਗ ਇੰਨਾ ਦੁਖੀ ਹੈ ਕਿ ਹੁਣ ਜਨਤਾ ਇਸ ਸਰਕਾਰ ਨੂੰ ਚਲਦਾ ਕਰਨ ਦੇ ਲਈ ਤਿਆਰ-ਬਰ-ਤਿਆਰ ਬੈਠੀ ਹੈ। ਟੈਕਸ, ਬੇਰੋਜਗਾਰੀ, ਨਸ਼ਾ, ਗੁੰਡਾਗਰਦੀ ਜਿਹੇ ਰਾਵਣ ਇਸ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹੈ ਅਤੇ ਘਰ ਵਿੱਚ ਬੈਠਾ ਵਿਅਕਤੀ ਵੀ ਆਪਣੇ ਆਪ ਨੂੰ ਮਹਿਫੂਜ ਨਹੀਂ ਸਮਝ ਰਿਹਾ ਹੈ। ਇਹ ਗੱਲ ਹਲਕਾ ਉੱਤਰੀ ਦੇ ਇੰਚਾਰਚ ਕਰਮਜੀਤ ਸਿੰਘ ਰਿੰਟੂ ਨੇ ਮਹਾਕਾਲੀ ਮੰਦਿਰ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਰਿਤੇਸ਼ ਸ਼ਰਮਾ, ਨੁਸ਼ਿਹਰਾ ਦਸ਼ਹਰਾ ਕਮੇਟੀ ਕੇ ਪ੍ਰਧਾਨ ਹਰਿਦੇਵ ਸ਼ਰਮਾ ਅਤੇ ਗੰਡਾ ਸਿੰਘ ਵਾਲਾ ਦਸ਼ਹਰਾ ਕਮੇਟੀ ਵਲੋਂ ਕਰਵਾਏ ਗਏ ਦਸ਼ਹਰਾ ਉਤਸਵਾਂ ਵਿੱਚ ਹਜਾਰਾਂ ਦੇ ਹਜੂਮ ਨੂੰ ਸੰਬੋਧਿਤ ਕਰਦਿਆ ਕਿਹੇ। ਕਰਮਜੀਤ ਸਿੰਘ ਰਿੰਟੂ ਹਲਕਾ ਉੱਤਰੀ ਦੇ ਇੰਨਾ ਤਿੰਨਾ ਦਸ਼ਹਰਾ ਪ੍ਰੋਗ੍ਰਾਮਾਂ ਵਿੱਚ ਬਤੌਰ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜਿਰ ਹੋਏ ਸਨ।
ਕਰਮਜੀਤ ਸਿੰਘ ਰਿੰਟੂ ਨੇ ਤਿੰਨਾ ਦੁਸ਼ਹਿਰਾ ਕਮੇਟੀਆਂ ਦੇ ਪ੍ਰਧਾਨ ਰਿਤੇਸ਼ ਸ਼ਰਮਾ, ਹਰਿਦੇਵ ਸ਼ਰਮਾ ਅਤੇ ਹੋਰਾਂ ਵਲੋਂ ਕਰਵਾਏ ਗਏ ਦੁਸ਼ਹਿਰਾ ਉੱਤਸਵਾਂ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਇਸ ਤਰਾਂ ਦੇ ਆਯੋਜਨ ਸਾਨੂੰ ਆਪਣੇ ਵਿਰਸੇ, ਸਭਿਆਚਾਰ ਅਤੇ ਧਰਮ ਦੇ ਨਾਲ ਜੋੜ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਾਂਦੇ ਹਨ।ਇਸ ਉਪਰੰਤ ਮੁੱਖ ਮਹਿਮਾਨ, ਪ੍ਰਧਾਨ ਅਤੇ ਹੋਰਾਂ ਵਲੋਂ ਰਾਵਣ ਕੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ ਅਤੇ ਦੁਸ਼ਹਿਰਾ ਕਮੇਟੀਆਂ ਵਲੋਂ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਕੀਤਾ ਗਿਆ।
ਮਹਾਕਾਲੀ ਮੰਦਿਰ ਦਸ਼ਹਰਾ ਕਮੇਟੀ ਕੇ ਪ੍ਰਧਾਨ ਰਿਤੇਸ਼ ਸ਼ਰਮਾ, ਸਾਬਕਾ ਕੌਂਸਲਰ ਅਨੇਕ ਸਿੰਘ ਕੇ ਇਲਾਵਾ ਹਜਾਰਾਂ ਲੋਕ ਹਾਜਰ ਸਨ ਜਦਕਿ ਨੁਸ਼ਿਹਰਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਰਿਦੇਵ ਸ਼ਰਮਾ ਦੇ ਨਾਲ ਮਲੂਕ ਸਿੰਘ, ਸਰਬਜੀਤ ਸਿੰਘ, ਕ੍ਰਿਸ਼ਨ ਬਲਦੇਵ ਸ਼ਰਮਾ, ਐਸ.ਐਸ ਲਾਲੀ, ਸੰਦੀਪ ਸ਼ਾਹ, ਅਭਿਸ਼ੇਕ ਸ਼ਰਮਾ ਅਤੇ ਹੋਰ ਮੌਜੂਦ ਸਨ। ਗੰਡਾ ਸਿੰਘ ਵਾਲਾ ਵਿੱਚ ਬਾਬਾ ਵੀਰੂ, ਵੀਰ ਸਿੰਘ ਕਾਲਾ, ਨਿਰਮਲ ਫੌਜੀ, ਚਰਨ ਸਿੰਘ, ਕਪਿਲ ਭੰਡਾਰੀ, ਯੋਗਰਾਜ ਫੌਜੀ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply