Saturday, July 27, 2024

ਐਲੀਵੇਟਿਡ ਸੜਕ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਮੋਟਰ ਸਾਈਕਲ ਸਵਾਰਾਂ ਦੀ ਮੌਤ

PPN070308
ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ)- ਸਥਾਨਕ ਐਲੀਵੇਟਿਡ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।ਹਾਦਸਾ ਉਸ ਸਮੇਂ ਵਾਪਰਿਆ ਜਦ ਤੇਜ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਖਸਤਾ ਹਾਲ ਹੋਈ ਸੜਕ ‘ਤੇ ਬਰੇਕ ਲਾਈ ਤਾਂ ਪਿਛੋਂ ਆ ਰਹੀ ਇੱਕ ਹੋਰ ਕਾਰ ਨੇ  ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਕਰਾ ਕੇ ਦੋ ਮੋਟਰ ਸਾਈਕਲ ਸਵਾਰਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਐਲੀਵੇਟਿਡ ਰੋਡ ਤੇ ਜਲੰਧਰ ਵਲੋਂ ਆ ਰਹੀ ਫੋਰਡ ਫੀਗੋ ਕਾਰ ਨੰਬਰ ਪੀ.ਬੀ 10 ਬੀ.ਐਲ 3653 ਨੇ ਸੜਕ ਖਰਾਬ ਦੇਖ ਕੇ ਬਰੇਕ ਲਾਈ ਤਾਂ ਡਰਾਈਵਰ ਦਾ ਕੰਟਰੋਲ ਵਿਗੜ ਜਾਣ ਕਰਕੇ ਉਸ ਦੇ ਪਿਛੇ ਆ ਰਹੀ ਨਾਲ ਟਕਰਾਉਣ ਕਰਕੇ ਕਾਰ ਪਲਟ ਗਈ, ਪਿਛੋਂ ਆ ਰਿਹਾ ਮੋਟਰ ਸਾਈਕਲ ਇਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਤੇ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਸਰਾ ਗੰਭੀਰ ਜਖਮੀ ਹਸਪਤਾਲ ਲਿਜਾਂਦਿਆਂ ਦਮ ਤੋੜ ਗਿਆ। ਪਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰਾਂ ਪਲਟਣ ਕਰਕੇ ਉਨਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਸਨ ਅਤੇ ਪੁਲ ਦੇ ਉਪਰ ਮੋਟਰ ਸਾਈਕਲ ਮ੍ਰਿਤਕਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹੋਈਆਂ ਪਈਆਂ ਸਨ।ਘਟਨਾ ਦੀ ਖਬਰ ਮਿਲਣ ਤੇ ਮੌਕੇ ‘ਤੇ ਪੁੱਜੀ ਬੱਸ ਸਟੈਂਡ ਪੁਲਿਸ ਚੌਕੀ ਦੀ ਪੁਲਿਸ ਨੇ ਲਾਸ਼ਾਂ ਕਬਜੇ ਵਿੱਚ ਲੈ ਲਈਆਂ। ਪੁਲਿਸ ਚੌਕੀ ਦੇ ਏ.ਐਸ.ਆਈ ਵਰਿੰਦਰ ਕੁਮਾਰ ਨੇ ਹਾਦਸੇ ਦਾ ਕਾਰਣ ਸੜਕ ਦੀ ਖਸਤਾ ਹਾਲਤ ਦੱਸਿਆ ਹੈ। ਉਨਾਂ ਕਿਹਾ ਕਿ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਸੂਚਨਾ ਅਨੁਸਾਰ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਜੰਡਿਆਲਾ ਗੁਰੂ ਦੇ ਪੱਤਰਕਾਰ ਲਾਡੀਪਾਲ ਸਿੰਘ ਅਤੇ ਗੁਰਮੀਤ ਸਿੰਘ ਦੱਸੱੇ ਜਾਂਦੇ ਹਨ।ਇਸ ਖਤਰਨਾਕ ਹਾਦਸੇ ਦਾ ਕਾਰਣ ਬਣੀ ਖਸਤਾ ਹਾਲ ਸੜਕ ਦੀ ਮੁਰੰਮਤ ਨਾ ਕਰਵਾਏ ਜਾਣ ‘ਤੇ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਪ੍ਰਸਾਸ਼ਨ ਪ੍ਰਤੀ ਗੁੱਸਾ ਵੀ ਵੇਖਣ ਨੂੰ ਮਿਲਿਆ। ਉਨਾਂ ਦਾ ਕਹਿਣਾ ਸੀ ਕਿ ਜੋ ਵੀ ਸੜਕ ਟੁੱਟਦੀ ਜਾਂ ਖਰਾਬ ਹੋ ਜਾਂਦੀ ਹੈ, ਉਸ ਦੀ ਦੇਖ-ਭਾਲ ਕਰਣੀ ਜਿਲਾ ਪ੍ਰਸਾਸ਼ਨ, ਨਗਰ ਨਿਗਮ ਜਾਂ ਹੋਰ ਸਬੰਧਤ ਵਿਭਾਗਾਂ ਦੀ ਜਿੰਮੇਵਾਰੀ ਹੈ, ਜਿਸ ਨੂੰ ਹਰ ਹਾਲ ਵਿੱਚ ਅੰਜ਼ਾਮ ਦਿਤਾ ਜਾਣਾ ਚਾਹੀਦਾ ਹੈ ਤਾਂ ਕਿ ਹਾਦਸਆਿਂ ਕਾਰਣ ਅਜਾਈਂ ਜਾਂਦੀਆਂ ਬੇਕਸੂਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply