Saturday, April 13, 2024

ਮ੍ਰਿਤਕ ਪੱਤਰਕਾਰ ਦੀ ਲਾਸ਼ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚੀ- ਹਜ਼ਾਰਾ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

PPN080301

ਜੰਡਿਆਲਾ ਗੁਰੂ, 8 ਮਾਰਚ (ਕੁਲਵੰਤ ਸਿੰਘ) – ਬੀਤੇ ਕਲ੍ਹ ਅੰਮ੍ਰਿਤਸਰ ਵਿਖੇ ਅੇਲੀਵੇਟਿਡ ਸੜਕ ‘ਤੇ ਦੁਰਘਟਨਾ ਵਿਚ ਮਾਰੇ ਗਏ ਜੰਡਿਆਲਾ ਗੁਰੂ ਤੋਂ ਪੰਜਾਬੀ ਅਖ਼ਬਾਰ ਅਤੇ ਚੈਨਲ ਦੇ ਪੱਤਰਕਾਰ ਲਾਡੀਪਾਲ ਸੱਭਰਵਾਲ ਦਾ ਮ੍ਰਿਤਕ ਸਰੀਰ ਪੋਸਟ ਮਾਰਟਮ ਤੋਂ ਬਾਅਦ ਅੱਜ ਦੁਪਹਿਰ ਕਰੀਬ 1-00 ਵਜੇ ਇਕ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚਿਆ। ਜੰਡਿਆਲਾ ਗੁਰੂ ਸਰਾਂ ਰੋਡ ਪਹੁੰਚਣ ‘ਤੇ ਸਭ ਤੋਂ ਪਹਿਲਾਂ ਸਮੂਹ ਪੱਤਰਕਾਰ ਭਾਈਚਾਰੇ ਅਤੇ ਡੀ.ਐਸ.ਪੀ ਜੰਡਿਆਲਾ ਸ੍ਰ: ਸੂਬਾ ਸਿੰਘ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਸਮੂਹ ਮੀਡੀਆ ਭਾਈਚਾਰੇ ਵਲੋਂ ਕਾਫਲੇ ਦੇ ਰੂਪ ਵਿਚ ਸ਼ਮੂਲੀਅਤ ਕਰਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਹੋਏ ਲਾਡੀਪਾਲ ਸਭਰਵਾਲ ਦੇ ਘਰ ਪਹੁੰਚੇ।ਮ੍ਰਿਤਕ ਦਾ ਸਰੀਰ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਰੱਖਿਆ ਹੋਇਆ ਸੀ।ਰਸਤੇ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਪੱਤਰਕਾਰ ਲਾਡੀਪਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਮ੍ਰਿਤਕ ਦੀ ਲਾਸ਼ ਘਰ ਪਹੁੰਚਣ ‘ਤੇ ਹਰ ਇਕ ਦੀਆਂ ਅੱਖਾ ਨਮ ਹੋ ਗਈਆ। ਰਿਸ਼ਤੇਦਾਰ ਅੋਰਤਾਂ ਵਲੋਂ ਚੀਕ ਚਿਹਾੜਾ ਪਾਇਆ ਜਾ ਰਿਹਾ ਸੀ। ਹਰ ਇਕ ਦੀ ਜੁਬਾਨ ਤੇ ਇਕੋ ਗੱਲ ਸੀ ਕਿ ‘ਗਰੀਬਾਂ ਦਾ ਮਸੀਹਾ’, ਇਮਾਨਦਾਰ, ਬੇਦਾਗ, ਗਰੀਬ ਪੱਤਰਕਾਰ ਨੇ ਖੁੱਦ ਤਾਂ ਕੁੱਝ ਬਣਾਇਆ ਨਹੀ, ਪਰ ਜਨਤਾ ਲਈ ਸਭ ਕੁੱਝ ਬਣਾ ਦਿੰਦਾ ਸੀ ਜਿਵੇਂ ਕਿ ਸ਼ਹਿਰ ਵਿਚ ਡਾਕਖਾਨਾ ਵਾਪਿਸ ਲਿਆਉਣਾ, ਘਰ-ਘਰ ਗੈਸ ਸਿਲੰਡਰਾਂ ਦੀ ਪਹੁੰਚ ਤੋਂ ਇਲਾਵਾ ਤਾਜ਼ਾ ਘਟਨਾ ਵਿਚ ਨੀਲੇ ਕਾਰਡਾਂ ਦੀ ਮਦਦ ਲਈ ਇਕ ਦਿਨ ਪਹਿਲਾਂ ਹੀ ਰੋਸ ਮੁਜਾਹਰਾ ਕੀਤਾ ਸੀ।ਮੰਦਿਰ ਭੱਦਰਕਾਲੀ ਸ਼ੇਖਫੱਤਾ ਗੇਟ ਵਿਚ ਮ੍ਰਿਤਕ ਦੇ ਸਸਕਾਰ ਮੋਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਹਿਰ ਵਾਸੀ ਪਹੁੰਚੇ ਹੋਏ ਸਨ। ਸਸਕਾਰ ਮੋਕੇ ਪਹੁੰਚਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਵਰਿੰਦਰ ਸਿੰਘ ਮਲਹੋਤਰਾ, ਰਣਜੀਤ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ, ਅਸ਼ਵਨੀ ਕੁਮਾਰ, ਪ੍ਰਦੀਪ ਜੈਨ,  ਰਾਜੇਸ਼ ਪਾਠਕ, ਕੁਲਜੀਤ ਸਿੰਘ, ਸੁਨੀਲ ਦੇਵਗਨ, ਬਲਵਿੰਦਰ ਸਿੰਘ, ਨਰਿੰਦਰ ਸੂਰੀ, ਵਰੁਣ ਸੋਨੀ, ਸਿਮਰਤਪਾਲ ਸਿੰਘ, ਹਰੀਸ਼ ਕੱਕੜ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਹਰਿੰਦਰਪਾਲ ਸਿੰਘ, ਜਸਪਾਲ ਸ਼ਰਮਾ, ਗੁਲਸ਼ਨ ਵਿਨਾਇਕ, ਸਤਿੰਦਰ ਸਿੰਘ, ਰਾਕੇਸ਼ ਕੁਮਾਰ, ਦਿਆਲ ਚੰਦ, ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਸਰਵਨ ਸਿੰਘ ਗਿੱਲ ਪੰਜਾਬ ਪ੍ਰਧਾਨ ਵਾਲਮੀਕੀ ਕ੍ਰਾਂਤੀ ਸੈਨਾ, ਹਰਚਰਨ ਸਿੰਘ ਬਰਾੜ, ਪ੍ਰਕੀਸ਼ਤ ਸ਼ਰਮਾ ਯੂਥ ਆਗੂ, ਸ਼ਮਸ਼ੇਰ ਸਿੰਘ, ਸਤਨਾਮ ਸਿੰਘ ਕਲਸੀ, ਦਿਲਬਾਗ ਸਿੰਘ, ਰਾਕੇਸ਼ ਕੁਮਾਰ ਰਿੰਪੀ, ਮਨਜੀਤ ਸਿੰਘ ਗਰੋਵਰ, ਜਸਵੰਤ ਸਿੰਘ, ਹਰਦੇਵ ਸਿੰਘ ਸਭਰਵਾਲ, ਵਿਜੈ ਕੁਮਾਰ ਮੱਟੀ, ਸੋਨੂ ਗਿੱਲ, ਮਹਿੰਦਰ ਸਿੰਘ, ਡਾ: ਸਰਵਨ ਸਿੰਘ ਭੁੱਲਰ, ਸੁਖਜਿੰਦਰ ਸਿੰਘ, ਗੁਲਸ਼ਨ ਜੈਨ, ਗੋਲਡੀ ਸ਼ਰਮਾ, ਸੁਨੀਲ ਪਾਸੀ, ਇੰਸਪੈਕਟਰ ਹਰਪਾਲ ਸਿੰਘ, ਅਵਤਾਰ ਸਿੰਘ, ਹੈਪੀ ਬਰਾੜ ਸਮੇਤ ਹਜਾਰਾਂ ਰਿਸ਼ਤੇਦਾਰ, ਸਬੰਧੀ ਤੇ ਸ਼ੁਭਚਿੰਤਕ ਸ਼ਾਮਲ ਸਨ।

                      ਅਦਾਰਾ ‘ਪੰਜਾਬ ਪੋਸਟ’ ਵੀ ਇਸ ਦੁੱਖ ਦੀ ਘੜੀ ਪੱਤਰਕਾਰ ਲਾਡੀਪਾਲ ਦੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਅਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …

Leave a Reply