ਪਿੰਡ ਵਾਲਿਆਂ ਤੇ ਦੇਸ ਵਾਸੀਆਂ ਦੇ ਪਿਆਰ ਦਾ ਹਮੇਸ਼ਾਂ ਕਰਜ਼ਦਾਰ ਰਹਾਂਗਾ -ਰਮਨਦੀਪ ਸਿੰਘ
ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਤੋਂ ਬਆਦ ਆਪਣੇ ਪਿੰਡ ਮੀਕੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਦਾ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਮਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਜਿਨ੍ਹਾਂ ‘ਚ ਉਸਦੀ ਮਾਤਾ ਹਰਜਿੰਦਰ ਕੌਰ, ਪਿਤਾ ਰਘਬੀਰ ਸਿੰਘ, ਭੈਣ ਰੁਪਿੰਦਰ ਕੌਰ, ਭਰਾ ਗੁਰਪ੍ਰੀਤ ਸਿੰਘ, ਕੋਚ ਬਲਵਿੰਦਰ ਸਿੰਘ ਸੰਮੀ, ਕੋਚ ਬਲਵਿੰਦਰ ਸਿੰਘ ਬੁਤਾਲਾ, ਕੋਚ ਬਲਦੇਵ ਸਿੰਘ ਰੰਧਾਵਾ, ਪਿੰਡ ਮੀਕੇ ਦੇ ਸਰਪੰਚ ਪ੍ਰਤਾਪ ਸਿੰਘ, ਮੰਗਲ ਸਿੰਘ ਵੀਲਾ ਬੱਜੂ ਵੀ ਹਾਜ਼ਰ ਸਨ।
ਆਪਣੇ ਪਿੰਡ ਪਹੁੰਚੇ ਏਸ਼ੀਆ ਜੇਤੂ ਖਿਡਾਰੀ ਰਮਨਦੀਪ ਸਿੰਘ ਦਾ ਪਿੰਡ ਵਾਲਿਆਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਹੋਣਹਾਰ ਪੁੱਤਰ ਦਾ ਮੂੰਹ ਮਿੱਠਾ ਕਰਾ ਕੇ ਉਸਨੂੰ ਜੀ ਆਇਆਂ ਕਿਹਾ। ਪਿੰਡ ਮੀਕੇ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਪਿੰਡ ਮੀਕੇ ਦੀ ਪੰਚਾਇਤ ਵੱਲੋਂ ਰਮਨਦੀਪ ਸਿੰਘ ਦਾ ਸਨਮਾਨ ਕੀਤਾ ਗਿਆ। ਇਸੇ ਦੌਰਾਨ ਪਿੰਡ ਦੇ ਨੌਜਵਾਨਾਂ ਵੱਲੋਂ ਰਮਨਦੀਪ ਸਿੰਘ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ।
ਸੋਨ ਤਮਗਾ ਜੇਤੂ ਰਮਨਦੀਪ ਸਿੰਘ ਨੇ ਆਪਣੇ ਪਿੰਡ ਪਹੁੰਚਣ ‘ਤੇ ਕੀਤੇ ਭਰਵੇਂ ਸਵਾਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਪਿਆਰ ਉਨ੍ਹਾਂ ਨੂੰ ਆਪਣੇ ਪਿੰਡ, ਇਲਾਕੇ, ਸੂਬੇ ਅਤੇ ਦੇਸ਼ ਵਾਸੀਆਂ ਦਾ ਮਿਲਿਆ ਹੈ, ਉਹ ਹਮੇਸ਼ਾਂ ਇਸਦੇ ਕਰਜ਼ਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਾਲੀਆਂ ਦੇ ਸਮਰਥਨ ਅਤੇ ਦੁਆਵਾਂ ਸਦਕਾ ਹੀ ਹਾਕੀ ਟੀਮ ਇਹ ਪ੍ਰਾਪਤੀ ਹਾਸਲ ਕਰ ਸਕੀ ਹੈ। ਭਾਰਤੀ ਟੀਮ ਦੀ ਖੇਡ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀ ਟੀਮ ਨੇ ਬਹੁਤ ਤਾਕਤ ਅਤੇ ਹੌਂਸਲੇ ਨਾਲ ਉੱਚ ਪੱਧਰੀ ਖੇਡ ਦਾ ਮੁਜ਼ਾਹਰਾ ਕੀਤਾ ਜਿਸ ਦੀ ਬਦੌਲਤ ਉਨ੍ਹਾਂ ਨੂੰ ਸੋਨ ਤਮਗਾ ਮਿਲਿਆ ਹੈ। ਰਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਹੁਣ ਅਗਲਾ ਨਿਸ਼ਾਨਾ ਰੀਓ ਉਲੰਪਿਕਸ ਵਿੱਚ ਵੀ ਭਾਰਤੀ ਸਰਦਾਰੀ ਨੂੰ ਬਰਕਾਰ ਰੱਖਣਾ ਹੈ।
ਇਸ ਤੋਂ ਪਹਿਲਾਂ ਪਿੰਡ ਅਤੇ ਇਲਾਕੇ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸ਼ੁਕਰਾਨਾ ਸਮਾਗਮ ਦੌਰਾਨ ਇਸ ਮਾਣਮੱਤੀ ਪ੍ਰਪਤੀ ‘ਤੇ ਰਮਨਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਨਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੁਲਵੰਤ ਸਿੰਘ ਚੀਮਾਂ, ਨਾਇਬ ਤਹਿਸੀਲਦਾਰ ਸ. ਲਛਮਣ ਸਿੰਘ, ਸਰਪੰਚ ਪ੍ਰਤਾਪ ਸਿੰਘ, ਸੁਖਦੀਪ ਸਿੰਘ ਮੀਕੇ, ਪ੍ਰਿਸੀਪਲ ਸਵਿੰਦਰ ਸਿੰਘ, ਸਿਕੰਦਰ ਸਿੰਘ ਭੱਟੀਵਾਲ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਗੁਰਬਖਸ਼ ਸਿੰਘ ਘੁਮਾਣ, ਇੰਦਰਜੀਤ ਸਿੰਘ ਏ.ਪੀ.ਆਰ.ਓ. ਬਟਾਲਾ, ਮਾਸਟਰ ਕੇਵਲ ਸਿੰਘ ਨੇ ਹਾਕੀ ਖਿਡਾਰੀ ਰਮਨਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ। ਬੁਲਾਰਿਆਂ ਕਿਹਾ ਕਿ ਰਮਨਦੀਪ ਸਿੰਘ ਨੇ ਸੋਨ ਤਮਗਾ ਹਾਸਲ ਕਰਕੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆਂ ‘ਚ ਰੌਸ਼ਨ ਕੀਤਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਰਮਨਦੀਪ ਸਿੰਘ ਭਵਿੱਖ ਵੀ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਰਹੇ।
ਇਸ ਮੌਕੇ ਮਾਸਟਰ ਗੁਰਮੀਤ ਸਿੰਘ, ਪ੍ਰਸ਼ੋਤਮ ਸਿੰਘ ਚੀਮਾ, ਪ੍ਰਧਾਨ ਅਮਰੀਕ ਸਿੰਘ ਲੱਖੋਵਾਲ, ਸੁਖਵਿੰਦਰ ਸਿੰਘ ਚੀਮਾਂ, ਡਾ. ਸੰਤੋਖ ਸਿੰਘ, ਕਾਨੂੰਗੋ ਕੁਲਦੀਪ ਸਿੰਘ, ਸਕੱਤਰ ਸਿੰਘ ਮੀਕੇ, ਪ੍ਰਿਸੀਪਲ ਨੱਥਾ ਸਿੰਘ, ਕਸ਼ਮੀਰ ਸਿੰਘ ਲੰਘਿਆਂ ਵਾਲੀ, ਗੁਰਸ਼ਰਨ ਸਿੰਘ ਚੀਮਾਂ, ਗਗਨਦੀਪ ਸਿੰਘ ਚੀਮਾਂ, ਬਲਕਾਰ ਸਿੰਘ ਬੱਲਸਰਾਂ, ਹਰਪ੍ਰੀਤ ਸਿੰਘ ਤੁੰਗ, ਪਟਵਾਰੀ ਕਰਮਪਾਲ ਸਿੰਘ, ਰੀਡਰ ਹਰਜੀਤ ਸਿੰਘ, ਬਲਜਿੰਦਰ ਸਿੰਘ ਬਮਰਾਹ, ਟਾਰਜ਼ਨ ਸਿੰਘ ਭੋਮਾਂ, ਜਗਦੀਪ ਸਿੰਘ ਜਿਪੀ, ਹਰਮਨਦੀਪ ਸਿੰਘ, ਅਮਨਬੀਰ ਸਿੰਘ, ਬਲਰਾਜ ਸਿੰਘ ਭੋਮਾ, ਹਰਦੀਪ ਸਿੰਘ ਬੇਦੀ ਤੋਂ ਇਲਾਵਾ ਵੱਡੀ ਗਿਣਤੀ ‘ਚ ਹਾਕੀ ਪ੍ਰੇਮੀ ਹਾਜ਼ਰ ਸਨ।