ਸਾਫ ਸਫਾਈ ਦੀ ਪ੍ਰੇਰਨਾ ਘਰ ਘਰ ਪਹੁੰਚਾਉਣ ਦੀ ਲੋੜ- ਪ੍ਰਿੰ: ਪਰਮਜੀਤ ਕੌਰ
ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਭਾਰਤ ਦੇ ਪ੍ਰਧਾਂਨ ਮੰਤਰੀ ਸੀ ਨਰਿੰਦਰ ਮੋਦੀ ਦੀ ਅਗਾਹ ਵਧੂ ਸੋਚ ਨੂੰ ਸਮਰਪਿਤ ਸਵੱਛ ਭਾਰਤ ਮੁਹਿੰਤ ਦੀ ਰੋਸਨੀ ਵਿਚ ਤੇ ਸਿਖਿਆ ਵਿਭਾਗ ਪੰਜਾਬ ਦੀਆਂ ਹਦਾਇਤਾ ਦੀ ਪਾਲਣਾਂ ਹਿਤ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਸਿੰਘ ਜਿਲਾ ਗੁਰਦਾਸਪੁਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਵੱਛ ਭਾਂਰਤ ਤੇ ਸੋਹਨਾ ਸਕੂਲ ਮੁਹਿੰਮ ਤਹਿਤ ਸਕੂਲ ਦੇ ਬੱਚਿਆਂ ਤੇ ਸਟਾਫ ਮੈਬਰਾਂ ਨੇ ਹਿੱਸਾ ਲਿਆ ਤੇ ਸਕੂਲ ਤੇ ਸਕੂਲ ਦੇ ਆਲੇ ਦੁਆਲੇ ਦੀ ਸਾਫ ਸਫਾਈ ਕੀਤੀ। ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ ਨੌਸਹਿਰਾ ਮੱਝਾ ਸਿੰਘ ਦੇ ਚੇਅਰਮੈਨ ਸ੍ਰੀ ਸੁੱਚਾ ਸਿੰਘ ਨੇ ਵੀ ਵਿਦਿਆਰਈਆਂ ਨੂੰ ਸਵੱਛ ਭਾਂਰਤ ਮਿਸਨ ਵਿਚ ਯੌਗਦਾਨ ਪਾਊਣ ਵਾਸਤੇ ਕਿਹਾ ਗਿਆ। ਇਸ ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਵਿਦਿਆਰਥੀਆਂ , ਸਕੂਲ ਸਟਾਫ ਮੈਬਰਾਂ ਤੇ ਸਕੂਲ ਮੈਨੇਜਮੈਟ ਕਮੇਟੀ ਮੈਬਰਾ ਨੂੰ ਸੰਬੋਧਨ ਕਰਕਿਆਂ ਕਿਹਾ ਸਕੂਲ ਦੀ ਸਾਫ ਸਫਾਈ ਨਾਲ ਇਕ ਟੀਚਾਂ ਪੂਰਾ ਨਹੀ ਜਦ ਕਿ ਸਾਨੂੰ ਸਾਫ ਸਫਾਈ ਦੀ ਸੋਚ ਆਪਣੇ ਮਨਾ ਵਿਚ ਧਾਂਰਨ ਕਰਨ ਦੀ ਲੋੜ ਹੈ। ਜੇਕਰ ਸਮਾਜ ਦੇ ਵਸਨੀਕ ਸਾਫ ਸਫਾਈ ਦੇ ਧਾਰਨੀ ਤੇ ਊਸਾਰੂ ਸੋਚ ਦੇ ਮਾਲਕ ਬਣਨਗੇ ਤਾਂ ਹੀ ਸਵੱਛ ਭਾਂਰਤ ਤੇ ਸੋਹਨਾ ਸਕੂਲ ਵਰਗੀਆਂ ਮੁਹਿੰਮਾਂ ਦਾ ਟੀਚਾਂ ਪੂਰਿਆਂ ਕੀਤਾ ਜਾ ਸਕਦਾ ਹੈ। ਸਵੱਛ ਭਾਰਤ ਮੁਹਿੰਮ ਨੂੰ ਘਰ ਘਰ ਪਹੁੰਚਾਊਣ ਦੇ ਮਕਸਦ ਨਾਲ ਵਿਦਿਆਰਥੀਆਂ ਤੇ ਸਕੂਲ ਸਟਾਫ ਮੈਬਰਾਂ ਨੂੰ ਸਹੁੰ ਵੀ ਚੁਕਾਈ ਗਈ ,ਜਿਸ ਵਿਚ ਆਮ ਜੀਵਨ ਵਿਚ ਸਾਫ ਸਫਾਈ ਤੇ ਆਲੇ ਦੁਆਲੇ ਦੀ ਦੇਖ ਰੇਖ ਵਾਸਤੇ ਪ੍ਰਣ ਕੀਤਾ ਗਿਆ। ਇਸ ਮੌਕੇ ਸਕੂਲ ਲੈਕਚਰਾਰ ਭੁਪਿੰਦਰ ਸਿੰਘ ਤੋ ਇਲਾਵਾ ਸਕੂਲ ਸਟਾਫ ਮੈਬਰ ਤੇ ਵਿਦਿਆਰਥੀ ਹਾਜਰ ਸਨ।