Sunday, December 22, 2024

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 – ਨਾਟਕ ‘ਕਹਾਣੀ ਵਾਲੀ ਅੰਮ੍ਰਿਤਾ’ ਦਾ ਸਫਲ ਮੰਚਨ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੂਸਰਾ ਅੰਮ੍ਰਿਤਸਰ ਰੰਗਮੰਚ PPNJ0803202005ਉਤਸਵ-2020 ਦਾ ਆਯੋਜਨ ਕੀਤਾ ਗਿਆ।ਇਹ ਫੈਸਟੀਵਲ ਵਿੱਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ।ਅੰਮ੍ਰਿਤਸਰ ਥਿਏਟਰ ਫੈਸਟੀਵਲ ਦੇ ਦੂਜੇ ਦਿਨ ਅਵਾਜ਼ ਰੰਗਮੰਚ ਟੋਲੀ ਅੰਮ੍ਰਿਤਸਰ ਦੀ ਟੀਮ ਵਲੋਂ ਨਵਨੀਤ ਰੰਧੇਅ ਦੀ ਨਿਰਦੇਸ਼ਨਾ ਹੇਠ ਨਾਟਕ ‘ਕਹਾਣੀ ਵਾਲੀ ਅੰਮ੍ਰਿਤਾ’ ਦਾ ਸਫਲ ਮੰਚਨ ਕੀਤਾ ਗਿਆ।ਡਾ. ਕੁੰਵਰ ਵਿਸ਼ਾਲ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।ਇਸ ਨਾਟਕ ਵਿੱਚ ਦਰਸ਼ਕਾਂ ਨੇ ਕਹਾਣੀ ਰੰਗ-ਮੰਚ ਦੀ ਵਿਧਾ ਦਾ ਅਨੰਦ ਮਾਣਿਆ।
             ਨਾਟਕ ਅੰਮ੍ਰਿਤਾ ਪ੍ਰੀਤਮ ਦੀਆਂ ਚਾਰ ਕਹਾਣੀਆਂ ਛਮਕ ਛੱਲੋ, ਕਰਮਾਂ ਵਾਲੀ, ਜੰਗਲੀ ਬੂਟੀ ਅਤੇ ਇਕ ਹਉਕਾ ਤੇ ਅਧਾਰਿਤ ਸੀ।ਚਾਰਾਂ ਕਹਾਣੀਆ ਵਿੱਚ ਔਰਤ ਦੇ ਦਰਦ, ਭਾਵਨਾਵਾਂ, ਜਜ਼ਬਿਆ ਨੂੰ ਬਖੂਬੀ ਮੰਚ ‘ਤੇ ਪੇਸ਼ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਹਾਣੀ ਦਾ ਨਾਟਕੀ ਰੁਪਾਂਤਰ ਕੰਵਲ ਰੰਧੇਅ ਵਲੋਂ ਕੀਤਾ ਗਿਆ ਅਤੇ ਇਸ ਨੂੰ ਨਵਨੀਤ ਰੰਧੇਅ ਨੇ ਨਿਰਦੇਸ਼ਿਤ ਕੀਤਾ।ਨਾਟਕ ਦੇ ਗੀਤ ਸਾਹਿਬ ਸੁਰਿੰਦਰ ਦੇ ਲਿਖੇ ਸਨ ਅਤੇ ਸੰਗੀਤ ਗਗਨ ਵਡਾਲੀ ਨੇ ਦਿੱਤਾ।ਨਾਟਕ ਵਿੱਚ ਸਿਮਰਨਜੀਤ ਕੌਰ, ਕਿਰਨਦੀਪ ਢਿੱਲੋਂ, ਕਿਰਨ ਕਲਿਆਣ, ਕਾਜਲ ਸ਼ਰਮਾ, ਸੁਖਮਨੀ ਕੌਰ, ਪ੍ਰੀਆ ਰਜੌਰੀਆ, ਕਰਮਜੀਤ ਸੰਧੂ, ਬਲਜੀਤ ਕੌਰ, ਸਾਹਿਲਪ੍ਰੀਤ, ਗੈਵੀ ਸ਼ੇਰਗਿੱਲ, ਮੋਹਿਤ ਸੈਣੀ, ਮਨੀਸ਼ ਪਰਸੋਇਆ, ਮਮਤਾ ਸ਼ਰਮਾ, ਕਰਨ ਗਿੱਲ, ਵਿਸ਼ਾਲ ਸਿੰਘ, ਅਭੀਸ਼ੇਕ ਭਾਰਦਵਾਜ ਨੇ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮਨਵਾਇਆ।
             ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਗੁਰਤੇਜ ਮਾਨ, ਸੁਮੀਤ ਸਿੰਘ, ਪਵੇਲ ਸੰਧੂ, ਪਰਗਟ ਸਿੰਘ, ਵੀਰਪਾਲ ਕੌਰ, ਗੁਰਮੇਲ ਸ਼ਾਮ ਨਗਰ ਆਦਿ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …