ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ +1 ਦੇ ਵਿਦਿਆਰਥੀਆਂ ਵੱਲੋਂ +2 ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਦਾ ਆਰੰਭ ਕਾਲਜ ਸ਼ਬਦ ਦੇ ਗਾਇਨ ਨਾਲ ਕੀਤਾ ਗਿਆ।ਇਸ ਉਪਰੰਤ ਵਿਦਿਆਰਥੀਆਂ ਵਲੋਂ ਗਰੁੱਪ ਡਾਂਸ, ਸੋਲੋ ਡਾਂਸ, ਭੰਗੜਾ, ਗੀਤ ਅਤੇ ਮਾਡਲੰਿਗ ਆਦਿ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।+1 ਦੇ ਵਿਦਿਆਰਥੀਆਂ ਵਲੋਂ +2 ਦੇ ਵਿਦਿਆਰਥੀਆਂ ਕੋਲੋਂ ਕੁੱਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਵਿਦਾਇਗੀ ਪਾਰਟੀ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਲਾਨਾ ਇਮਤਿਹਾਨਾਂ ਲਈ ਸ਼ੁਭਇਛਾਵਾਂ ਦਿੱਤੀਆਂ।
ਪਾਰਟੀ ਦੌਰਾਨ ਕਰਵਾਈ ਗਈ ਮਾਡਲਿੰਗ ’ਚੋਂ ਮਨਰੂਪ ਸਿੰਘ ਮਿਸਟਰ ਫੈਅਰਵੈਲ, ਕੋਮਲਪ੍ਰੀਤ ਕੌਰ ਮਿਸ ਫੈਅਰਵੈਲ, ਹਰਸ਼ ਸੁੰਦਰ ਮਿਸਟਰ ਚਾਰਮਿੰਗ, ਦਮਨਪ੍ਰੀਤ ਕੌਰ ਮਿਸ ਚਾਰਮਿੰਗ, ਅਕਾਸ਼ਦੀਪ ਸਿੰਘ ਮਿਸਟਰ ਕੌਨਫ਼ੀਡੈਂਟ ਅਤੇ ਨਵਨੀਤ ਕੌਰ ਮਿਸ ਕੌਨਫ਼ੀਡੈਂਟ ਚੁਣੇ ਗਏ।ਡਾ. ਐਚ.ਬੀ ਸਿੰਘ ਅਤੇ ਕਾਲਜ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …