Friday, December 13, 2024

ਟਰਾਂਸਪੋਰਟ ਵਿਭਾਗ ਨੇ ਜਨਤਾ ਦੀ ਸਹੁਲਤ ਲਈ ਸਖਤ ਸ਼ਰਤਾਂ ਹੇਠ ਬੱਸਾਂ ਚਲਾਉਣ ਦੀ ਇਜ਼ਾਜਤ ਦਿੱਤੀ – ਰਜ਼ੀਆ ਸੁਲਤਾਨਾ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੰਤਰੀ ਸਮੂਹ ਨੇ ਆਪਣੀ ਮੀਟਿੰਗ ਵਿੱਚ 19.03.2020 ਨੂੰ ਪੰਜਾਬ ਵਿਚ ਕੋਵਿਡ -19 ਦੇ ਫੈਲਣ Razia Sultanaਕਾਰਨ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਸੀ।ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ `ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।ਜਿਸ ਵਿਚ ਸਾਰੇ ਸਟੇਜ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸਾ ਅਤੇ ਈ-ਰਿਕਸਾ ਸ਼ਾਮਲ ਹਨ।ਟਰਾਂਸਪੋਰਟ ਵਿਭਾਗ ਨੇ ਜਨਤਕ ਸਹੂਲਤਾਂ ਲਈ, ਪੀਆਰਟੀਸੀ/ਪਨਬਸ/ਪੰਜਾਬ ਰੋਡਵੇਜ ਦੀਆਂ ਬੱਸਾਂ ਨੂੰ ਖਾਸ ਰੂਟਾਂ `ਤੇ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਟੈਕਸੀਆਂ, ਜਿਹਨਾਂ ਵਿੱਚ 12 ਤੋਂ ਘੱਟ ਯਾਤਰੀਆਂ/ਮੁਸਾਫਿਰਾਂ ਦੇ ਬੈਠਣ ਦੀ ਸਮਰੱਥਾ ਹੈ ਭਾਵ ਮੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੋਟ ਦਿੱਤੀ ਗਈ ਹੈ।ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵਲੋਂ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦਿੱਤੀ ਗਈ।
                ਉਹਨਾਂ ਦੱਸਿਆ ਕਿ ਇਹ ਪਾਬੰਦੀ 20 ਮਾਰਚ, 2020 ਦੀ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ 2020 ਤੱਕ ਲਾਗੂ ਰਹੇਗੀ।ਇਸ ਪਾਬੰਦੀ ਵਿੱਚ ਸਟੇਜ ਕੈਰੇਜ ਦੇ ਨਾਲ ਨਾਲ ਠੇਕੇ `ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ, ਜੋ ਪੰਜਾਬ ਦੇ ਬਾਹਰੋਂ ਆਉਂਦੀਆਂ ਹਨ।ਹਾਲਾਂਕਿ, ਐਮਰਜੈਂਸੀ ਦੀ ਸਥਿਤੀ ਵਿੱਚ, ਸਬੰਧਤ ਡਿਪਟੀ ਕਮਿਸਨਰਾਂ ਅਤੇ ਰਾਜ ਟਰਾਂਸਪੋਰਟ ਕਮਿਸਨਰ ਨੂੰ ਕਿਸੇ ਵੀ ਜਨਤਕ ਵਾਹਨ ਨੂੰ ਇਸ ਆਦੇਸ਼ ਨੂੰ ਲਾਗੂ ਕਰਨ ਤੋਂ ਛੋਟ ਦੇਣ ਦਾ ਅਧਿਕਾਰ ਹੈ।ਇਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਪਾਬੰਦੀ ਮਾਲ ਕੈਰੀਅਰਾਂ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇਂ ਫੈਕਟਰੀ, ਸਟਾਫ ਬੱਸਾਂ ਆਦਿ ਨੂੰ ਸ਼ਾਮਲ ਨਹੀਂ ਕਰਦੀ।
             ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਮੂਹ ਮੰਤਰੀਆਂ ਵਲੋਂ ਸਰਕਾਰੀ ਦਫਤਰਾਂ ਵਿਚ ਗੈਰ-ਜਰੂਰੀ ਪਬਲਿਕ ਡੀਲਿੰਗ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਦੇ ਮੱਦੇਨਜਰ, ਡਰਾਈਵਿੰਗ ਲਾਇਸੈਂਸ ਜਾਰੀ ਨੂੰ ਕਰਨ ਅਤੇ ਡਰਾਇਵਿੰਗ ਟੈਸਟ ਨੂੰ 23.03.2020 ਤੋਂ 31.03.2020 ਤੱਕ ਅਸਥਾਈ ਤੌਰ `ਤੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …