ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਮਈ/ਜੂਨ 2020 ਵਿਚ ਹੋਣ ਵਾਲੀਆਂ ਅੰਡਰ ਗ੍ਰੈਜੂਏਟ ਦੂਜਾ, ਚੌਥਾ, ਛੇਵਾਂ, ਅਠਵਾਂ ਅਤੇ ਦਸਵਾਂ ਸਮੈਸਟਰ ਅਤੇ ਪੋਸਟ ਗਰੈਜੂਏਟ ਦੂਜਾ ਅਤੇ ਚੌਥਾ ਸਮੈਸਟਰ ਦੀਆਂ ਸਾਰੀਆਂ ਰੈਗੂਲਰ/ਪ੍ਰਾਇਵੇਟ ਪ੍ਰੀਖਿਆਵਾਂ ਸੰਭਾਵਿਤ ਮਿਤੀ 02-05-2020 ਨੂੰ ਆਰੰਭ ਹੋ ਰਹੀਆਂ ਹਨ, ਜਿਨ੍ਹਾਂ ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀ ਭਰੇ ਜਾਣੇ ਸ਼ੁਰੂ ਕੀਤੇ ਗਏ ਸਨ।ਪ੍ਰੰਤੂ ਉਚ ਅਧਿਕਾਰੀਆਂ ਜੀ ਵਲੋਂ ਹੋਏ ਜ਼ੁਬਾਨੀ ਆਦੇਸ਼ਾ ਅਨੁਸਾਰ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜਰ ਯੁਨੀਵਰਸਿਟੀ ਵਿਚ ਪ੍ਰੀਖਿਆ ਵਿੰਗ ਦੀ ਪਬਲਿਕ ਡੀਲਿੰਗ ਨੂੰ ਬੰਦ ਕਰਦੇ ਹੋਏ ਇਨਕੁਆਰੀ ਲਈ ਆਉਣ ਵਾਲੀ ਪਬਲਿਕ ਨੂੰ 31 ਮਾਰਚ ਤੱਕ ਰੋਕ ਦਿਤਾ ਗਿਆ ਹੈ।ਜਿਸ ਵਿਚ ਕਈ ਕਲਾਸਾਂ ਦੇ ਮੈਨੁਅਲ ਫਾਰਮ ਪ੍ਰਾਪਤ ਕੀਤੇ ਜਾਂਦੇ ਸਨ ਜਿਵੇਂ ਕਿ ਬੀ.ਏ. ਵਾਧੂ ਵਿਸ਼ਾ (ਸਲਾਨਾ ਪ੍ਰਣਾਲੀ), ਬੀ.ਐਡ ਵਾਧੂ ਵਿਸ਼ਾ (ਸਲਾਨਾ ਪ੍ਰਣਾਲੀ), ਗਿਆਨੀ ਅਤੇ ਯੁਨੀਵਰਸਿਟੀ ਕੈਂਪਸ ਦੇ ਰੀ-ਅਪੀਅਰ ਵਿਦਿਆਰਥੀ ਆਦਿ ਇਹਨਾਂ ਸਾਰਿਆਂ ਦੀ 500/- ਰੁਪਏ ਲੇਟ ਫੀਸ ਨਾਲ ਫਾਰਮ ਭਰਨ ਲਈ ਆਖਰੀ ਮਿਤੀ 27 ਮਾਰਚ 2020 ਸੀ। ਪ੍ਰਵਾਨਿਤ ਰੀਵਾਈਜ਼ ਸ਼ਡਿਊਲ ਅਨੁਸਾਰ 500/- ਰੁਪਏ ਲੇਟ ਫੀਸ ਅਤੇ ਉਸ ਤੋਂ ਬਾਅਦ ਵਾਲੀਆਂ ਮੈਨੁਅਲ਼ ਫਾਰਮ ਭਰਨ ਦੀਆਂ ਆਖਰੀ ਮਿਤੀਆਂ ਵਿਚ ਹੇਠ ਲਿਖੇ ਅਨੁਸਾਰ ਬਦਲਾਵ ਕੀਤਾ ਗਿਆ ਹੈ।
ਕੇਵਲ ਅਤੇ ਕੇਵਲ ਮੈਨੂਅਲ ਦਾਖਲਾ ਫਾਰਮ ਭਰਨ ਵਾਲੀਆਂ ਕਲਾਸਾਂ ਵਿਚ ਫੀਸ ਜਮ੍ਹਾਂ ਕਰਵਾਉਣ ਦੀਆਂ ਮਿਤੀਆਂ 500 ਰੁਪਏ ਲੇਟ ਫੀਸ ਨਾਲ 6 ਅਪ੍ਰੈਲ, 1000/- ਰੁਪਏ ਲੇਟ ਫੀਸ ਨਾਲ 10 ਅਪ੍ਰੈਲ 2000 ਰੁਪਏ ਲੇਟ ਫੀਸ ਨਾਲ 17 ਅਪ੍ਰੈਲ ਅਤੇ 1000 ਰੁਪਏ ਪ੍ਰਤੀ ਦਿਨ ਕਰ ਦਿੱਤੀਆਂ ਗਈਆਂ। ਇਸ ਤੋ ਇਲਾਵਾਂ ਕਾਲਜਾਂ ਵਲੋਂ 250/- ਰੁਪਏ ਲੇਟ ਫੀਸ ਨਾਲ ਫੀਸਾਂ ਜਮ੍ਹਾਂ ਕਰਵਾਉਣ ਦੀਆਂ ਮਿਤੀਆਂ ਵਿਚ 23-03-2020 ਤੋਂ 01-04-2020 ਤੱਕ ਵਾਧਾ ਕੀਤਾ ਜਾਂਦਾ ਹੈ।ਨੋਟ ਕਾਲਜਾਂ ਵਲੋਂ ਆਨਲਾਈਨ ਅਪਲਾਈ ਕਰਨ ਦੀਆਂ ਮਿਤੀਆਂ ਪੁਰਾਣੇ ਸ਼ਡਿਊਲ ਅਨੁਸਾਰ ਹੀ ਹਨ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …