ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ)- ਡੀ. ਡੀ. ਪੰਜਾਬੀ ਵੱਲੋਂ ਪੰਜਾਬੀਅਤ ਨੂੰ ਪ੍ਰਫੂਲਤ ਕਰਨ ਵਾਸਤੇ ਸੁਰ ਸਿਰਤਾਜ ਦਾ ਤੀਸਰੇ ਸੀਜ਼ਨ ਦਾ ਆਡੀਸ਼ਨ 9 ਅਕਤੂਬਰ ਨੂੰ ਵਿਰਸਾ ਵਿਹਾਰ ਦੇ ਸz: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਲਏ ਜਾ ਰਹੇ ਹਨ। ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਡਾ: ਲਖਵਿੰਦਰ ਜੌਹਲ ਅਤੇ ਤਕਨੀਕੀ ਨਿਰਦੇਸ਼ਕ ਸ੍ਰੀ ਜੇ. ਬੀ. ਸਰੋਹਾ ਨੇ ਅੱਜ ਵਿਸ਼ੇਸ਼ ਤੌਰ ਤੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਇਥੇ ਹੋਣ ਵਾਲੇ ਆਡੀਸ਼ਨਾਂ ਦੇ ਪ੍ਰਬੰਧਕੀ ਕਾਰਜਾਂ ਦਾ ਜਾਇਜਾ ਲਿਆ। ਵਿਰਸਾ ਵਿਹਾਰ ਵਿਖੇ ਡਾ: ਲਖਵਿੰਦਰ ਜੌਹਲ ਵੱਲੋਂ ਦਿੱਤੀ ਜਾਣਕਾਰੀ ਦੀ ਤਫਸੀਲ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਡਾ: ਜਗਦੀਸ਼ ਸਚਦੇਵਾ ਅਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਰੀ ਕਰਦਿਆਂ ਦੱਸਿਆ ਕਿ ਆਡੀਸ਼ਨ ਸਵੇਰੇ 10 ਵਜੇ ਸ਼ੁਰੂ ਹੋਣਗੇ ਜਿਸ ਵਿੱਚ ਪੰਜਾਬ ਅਤੇ ਪੰਜਾਬੋ ਬਾਰਹਲੇ ਵਸਨੀਕ ਹਿੱਸਾ ਲੈ ਸਕਣਗੇ। ਉਨ੍ਹਾਂ ਅਗੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾਂ 16 ਅਕਤੂਬਰ ਨੂੰ ਪਟਿਆਲਾ, 25 ਅਕਤੂਬਰ ਨੂੰ ਚੰਡੀਗੜ੍ਹ, 30 ਅਕਤੂਬਰ ਨੂੰ ਸ਼ਿਮਲਾ, 07 ਨਵੰਬਰ ਨੂੰ ਲੁਧਿਆਣਾ, ਅਤੇ 12 ਨਵੰਬਰ ਨੂੰ ਬੰਠਿਡਾ ਵਿਖੇ ਵੀ ਆਡੀਸ਼ਨ ਲਏ ਜਾਣਗੇ। ਆਡੀਸ਼ਨ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਲਈ ਉਮਰ ਦੀ ਸੀਮਾ 4 ਅਕਤੂਬਰ 2014 ਨੂੰ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈੇ ਇਸ ਲਈ ਉਮੀਦਵਾਰਾਂ ਕੋਲ ਜਨਮ ਦਾ ਸਰਟੀਫਿਕੇਟ ਅਤੇ ਰਿਹਾਇਸ਼ ਦਾ ਸਬੂਤ ਅਤੇ ਇੱਕ ਰੰਗਦਾਰ ਪਾਸਪੋਰਟ ਸਾਇਜ਼ ਦੀ ਫੋਟੋ ਹੋਣੀ ਚਾਹੀਦੀ ਹੈ। ਹਰ ਉਮੀਦਵਾਰ ਕਿਸੇ ਇਕ ਹੀ ਸ਼ਹਿਰ ਵਿੱਚ ਇਕ ਵਾਰ ਹੀ ਭਾਗ ਲੈਣ ਯੋਗ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੂਲਤ ਕਰਨ ਲਈ ਹਰ ਉਮੀਦਵਾਰ ਨੂੰ ਸਿਰਫ ਤੇ ਸਿਰਫ ਪੰਜਾਬੀ ਗਾਣਾ ਗਾਉਣ ਲਈ ਹੀ ਕਿਹਾ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਦੀ ਅਗਲੇ ਰਾਉਂਡ ਲਈ ਚੋਣ ਹੋ ਜਾਵੇਗੀ ਉਨ੍ਹਾਂ ਵਿਚੋਂ ਹੀ ਇਕ ਲੜਕਾ ਅਤੇ ਇਕ ਲੜਕੀ ਸੁਰ ਸਿਰਤਾਜ ਸੀਜਨ-3 ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਕੁੰਵਰ ਰਾਣਾ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਸਹਿ ਪ੍ਰੋਡਿਊਸਰ ਨਰਿੰਦਰ ਰਾਵਤ ਅਤੇ ਪ੍ਰਮੁੱਖ ਕੈਮਰਾਮੈਨ ਜੌਹਨ ਨੈਲਸਨ ਆਦਿ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …