Friday, October 18, 2024

ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਸ੍ਰੀਨਗਰ ਵਿਖੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਸਰਵੇਖਣ ਮੁਕੰਮਲ

10 ਅਕਤੂਬਰ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੋਂਪੀ ਜਾਵੇਗੀ ਰਿਪੋਰਟ

PPN08101428

ਅੰਮ੍ਰਿਤਸਰ, 8 ਅਕਤੂਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਜਮਾਨ ਸ. ਦਿਲਜੀਤ ਸਿੰਘ ਬੇਦੀ ਨੇ ਸ਼੍ਰੀਨਗਰ ਤੋਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਕਸ਼ਮੀਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੋਏ ਨੁਕਸਾਨ ਦਾ ਸਰਵੇਖਣ ਟੀਮ ਵੱਲੋਂ ਕਲ ਤੱਕ ਮੁਕੰਮਲ ਕਰ ਲਿਆ ਜਾਵੇਗਾ।ਇਸ ਟੀਮ ਵੱਲੋਂ ਲਗਾਤਾਰ ਪਿਛਲੇ ਪੰਜ ਦਿਨ ਤੋਂ ਘਰ-ਘਰ ਜਾ ਕੇ ਹੋਏ ਨੁਕਸਾਨ ਦੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਂਪ ਦਿੱਤੀ ਜਾਵੇਗੀ।
ਸ. ਬੇਦੀ ਨੇ ਦੱਸਿਆ ਕਿ ਟੀਮ ‘ਚ ਸ਼ਾਮਲ ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ ਤੇ ਸ. ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਮੈਂਬਰ, ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਸੁਖਜਿੰਦਰ ਸਿੰਘ ਤੇ ਸ. ਗੁਰਜਿੰਦਰ ਸਿੰਘ ਜੇ ਈ, ਸ. ਐਚ ਐਸ ਲਵਲੀ ਐਸ ਤੇ ਸ. ਸੁਰਿੰਦਰ ਸਿੰਘ ਸੋਡੀ ਐਸ ਡੀ ਓ ਸ੍ਰੀਨਗਰ ਨੇ ਸ਼ਹਿਰ ‘ਚ ਹੜ੍ਹ ਦੀ ਮਾਰ ਹੇਠ ਆਏ ਮਕਾਨਾਂ, ਦੁਕਾਨਾਂ ਅਤੇ ਜਾਨੀ ਹੋਏ ਨੁਕਸਾਨ ਦੀ ਜਾਣਕਾਰੀ ਇਕੱਤਰ ਕੀਤੀ ਹੈ।ਇਨ੍ਹਾਂ ਦੀ ਸਹਾਇਤਾ ਲਈ ਕੀ ਮਾਪ-ਦੰਡ ਤਹਿ ਕੀਤਾ ਜਾਣਾ ਹੈ ਇਸ ਦੇ ਅਧਿਕਾਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹਨ ਪਰ ਕਮੇਟੀ ਸਹਾਇਤਾ ਸਬੰਧੀ ਆਪਣੀ ਰਾਏ ਰਿਪੋਰਟ ਵਿਚ ਦਰਜ ਕਰੇਗੀ।ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੀ ਕੁਲ ਵੱਸੋਂ ਲਗਭਗ 20 ਲਖ ਹੈ ਜਿਸ ਵਿਚ ਲਗਭਗ 15000 ਤੋਂ ਵੱਧ ਸਿੱਖ ਵਿਅਕਤੀ ਵਸਦੇ ਹਨ।ਇਹ ਚਾਰ ਹਜਾਰ ਦੇ ਕਰੀਬ ਸਿੱਖ ਪਰਿਵਾਰਾਂ ਵਿਚੋਂ ਅੰਦਾਜਨ ਪੋਣੇ ਤਿੰਨ ਹਜਾਰ ਪਰਿਵਾਰ ਹੜ੍ਹਾਂ ਦੀ ਮਾਰ ਹੇਠ ਆਇਆ ਹੈ।ਉਨ੍ਹਾਂ ਦਸਿਆ ਕਿ ਕੁਝ ਮਕਾਨ ਡਿਗ ਚੁਕੇ ਹਨ,ਕੁਝ ਮਕਾਨ ਅੱਧ ਖੜੇ ਹਨ ਅਤੇ ਕੁਝ ਮਕਾਨਾਂ ਵਿਚ ਤਰੇੜਾਂ ਅਤੇ ਫਰਸ਼ ਬੈਠੇ ਹੋਏ ਹਨ।ਰਾਤ ਦੀ ਹੋਈ ਬਾਰਸ਼ ਕਾਰਨ ਮਕਾਨਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਦਾ ਕੰਮ ਠਪ ਰਿਹਾ।ਸ. ਬੇਦੀ ਨੇ ਖਦਸ਼ਾ ਪਰਗਟ ਕਰਦਿਆ ਕਿਹਾ ਕਿ ਹੋ ਰਹੀ ਬਾਰਸ਼ ਕਾਰਨ ਹੋਰ ਨੁਕਸਾਨ ਹੋਣ ਦਾ ਖਦਸਾਂ ਹੈ।ਬਹੁਤ ਸਾਰੇ ਮਕਾਨ ਬੜੀ ਮਾੜੀ ਹਾਲਤ ਵਿਚ ਹਨ ਜਿਨਾਂ ਨੂੰ ਅਸੁਰੱਖਿਅਤ ਸ਼ਰੇਣੀ ਵਿਚ ਗਿਣਿਆਂ ਜਾਣਾ ਚਾਹੀਦਾ ਹੈ ਉਹ ਕਿਸੇ ਸਮੇਂ ਵੀ ਡਿਗ ਸਕਦੇ ਹਨ ਅਤੇ ਜਾਨੀ ਨੁਕਸਾਨ ਦਾ ਹਰ ਵੇਲੇ ਖਦਸ਼ਾ ਬਣਿਆ ਹੋਇਆ ਹੈ।ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਰਹਿਨ ਲਈ ਕੋਈ ਜਗਾ ਨਹੀਂ ਹੈ ਉਹ ਅਜਿਹੇ ਅਨਸੁਰਖਿਅਤ ਮਕਾਨਾਂ ਵਿਚ ਰਹਿਨ ਲਈ ਮਜਬੂਰ ਹਨ।
ਉਨ੍ਹਾ ਦਸਿਆ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਚਿਟੀ ਸਿੰਘ ਪੁਰਾ, ਅਨੰਤਨਾਗ ਵਿਖੇ ਬਣ ਰਹੇ ਖਾਲਸਾ ਇੰਗਲਿਸ਼ ਮੀਡੀਅਮ ਸਕੂਲ ਦੇ ਚਲ ਰਹੇ ਉਸਾਰੀ ਕੰਮਾਂ ਦਾ ਨਰੀਖਨ ਕੀਤਾ ਇਸ ਸਕੂਲ ਦੀ ਉਸਾਰੀ ਹਿੱਤ ਧਰਮ ਪ੍ਰਚਾਰ ਕਮੇਟੀ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਵੱਲੋਂ 100 ਲਖ ਰੁਪਏ ਦੇ ਕਰੀਬ ਖਰਚ ਕੀਤੇ ਜਾ ਰਹੇ ਹਨ।ਇਹ ਸਕੂਲ ਇਲਾਕੇ ਦੇ ਬੱਚੇ-ਬੱਚੀਆਂ ਲਈ ਵਿਦਿਆ ਦਾ ਅਧੁਨਿਕ ਕੇਂਦਰ ਹੋਏਗਾ।ਇਸ ਸਕੂਲ ਦੀ ਉਸਾਰੀ ਦਾ ਕੰਮ ਬਹੁਤ ਤੇਜੀ ਨਾਲ ਚਲ ਰਿਹਾ ਹੈ।ਬਾਰਾਮੁਲਾ ਵਿਖੇ ਸਮੂਚੀ ਟੀਮ ਨੇ ਗੁਰਦੁਆਰਾ ਮਟਨ ਸਾਹਿਬ ਪਾਤਸ਼ਾਹੀ ਪਹਿਲੀ ਦੇ ਵੀ ਦਰਸ਼ਨ ਕੀਤੇ।
ਸ. ਬੇਦੀ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦਬੁੰਗਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਹਨ ਅਤੇ ਇਥੇ ਪਹਿਲਾ ਦੀ ਤਰਾਂ ਹੀ ਲੰਗਰ ਦਾ ਪ੍ਰਵਾਹ ਵੀ ਨਿਰੰਤਰ ਚਲ ਰਿਹਾ ਹੈ।ਗੁਰਦੁਆਰਾ ਸ਼ਹੀਦਬੁੰਗਾ ਬਗਾਤ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਪਰਮਿੰਦਰ ਸਿੰਘ ਡੰਡੀ, ਸ.ਲਖਵਿੰਦਰ ਸਿੰਘ ਬਦੋਵਾਲ, ਸ. ਲਖਵਿੰਦਰ ਸਿੰਘ ਬਦੋਵਾਲ ਸ. ਅੰਮ੍ਰਿਤਪਾਲ ਸਿੰਘ ਪੂਰੀ ਮਹਿਨਤ ਨਾਲ ਰਾਹਤ ਕੈਂਪ ਚਲਾ ਰਹੇ ਹਨ।ਸਰਵੇਖਣ ਟੀਮ 9 ਅਕਤੂਬਰ ਨੂੰ ਕੰਮ ਕਰਨ ਉਪਰੰਤ ਅੰਮ੍ਰਿਤਸਰ ਪਰਤੇਗੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply