Friday, October 18, 2024

ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹਿੰਦੀ ਨਾਟਕ ‘ਤੀਨ ਸਾਥ ਸਾਥ’ ਦਾ ਸਫ਼ਲ ਮੰਚਣ

PPN08101427

ਅੰਮ੍ਰਿਤਸਰ, 08 ਅਕਤੂਬਰ (ਦੀਪ ਦਵਿੰਦਰ )- ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਟਾਇਲ ਆਰਟਸ ਐਸੋਸੀਏਸ਼ਨ ਜਲੰਧਰ ਵੱਲੋਂ ਸ੍ਰੀ ਅਮਿਤ ਜਿੰਦਲ ਦੁਆਰਾ ਲਿਖਿਤ ਅਤੇ ਨਿਰਦੇਸ਼ਤ ਨਾਟਕ ‘ਤੀਨ ਸਾਥ ਸਾਥ’ (377) ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪੇਸ਼ ਕੀਤਾ ਗਿਆ। ਇਹ ਨਾਟਕ 377 ਆਈ. ਪੀ. ਸੀ. ਦੀ ਧਾਰਾ ਦੇ ਉਪਰ ਸੁਪਰੀਮ ਕੋਰਟ ਦੇ ਜੱਜ ਮੈਂਟ ਤੋਂ ਇੱਕ ਹਫ਼ਤੇ ਪਹਿਲਾ ਦੀ ਕਹਾਣੀ ਹੈ। ਇਸ ਕਹਾਣੀ ਨੂੰ ਤਲਾਕਸ਼ੁਦਾ ਮਾਂ ਦੀ ਤਰਾਸਦੀ ਨੂੰ ਦਰਸ਼ਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਸਮਾਜ ਨਾਲ ਲੜਦੀ ਹੋਈ ਆਪਣੇ ਸਮਲੈਗਿੰਗ ਬੇਟੇ ਦਾ ਸਾਥ ਦਿੰਦੀ ਹੈ ਅਤੇ ਫਿਰ ਸੁਪਰੀਮ ਕੋਰਟ ਵੱਲੋਂ ਸਮਲੈਗਿੰਕ ਰਿਸ਼ਤਿਆ ਨੂੰ ਕਾਨੂੰਨੀ ਐਲਾਣਿਆ ਜਾਂਦਾ ਹੈ। ਆਖਿਰ ਵਿੱਚ ਮਾਂ ਇਕ ਸਵਾਲ ਪੁਛਦੀ ਹੈ ਕਿ ਇਕ ਸਮਲੈਗਿੰਗ ਬੱਚਾ ਆਪਣਾ ਦੇਸ਼ ਛੱਡ ਦੇਵੇ ਜਾਂ ਆਤਮ ਹੱਤਿਆ ਕਰ ਲਵੇ। ਕਿਉਂਕਿ ਸਮਲੈਗਿੰਕਤਾ ਸਮਾਜਿਕ ਤੌਰ ਤੇ ਗੈਰ ਕਾਨੂੰਨੀ ਵਰਤਾਰਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਨੂੰ ਕਾਨੂੰਨੀ ਤੇ ਸਮਾਜਿਕ ਮਾਨਤਾ ਵੀ ਮਿਲਦੀ ਜਾ ਰਹੀਂ ਹੈ। ਜੇਕਰ ਸਾਨੂੰ ਆਪਣੀ ਮਰਜੀ ਨਾਲ ਧਰਮ ਚੁਨਣ ਦਾ ਅਧਿਕਾਰ ਹੈ, ਅਜਾਦੀ ਦਾ ਅਧਿਕਾਰ ਹੈ , ਤਾਂ ਫਿਰ ਆਪਣੀ ਮਰਜੀ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਕਿਉਂ ਨਹੀਂ। ਇਸ ਨਾਟਕ ਵਿੱਚ ਮਾਂ ਦਾ ਕਿਰਦਾਰ ਈਸ਼ਾ ਸ਼ਰਮਾ, ਸਮਲੈਗਿੰਗ ਬੇਟੇ ਦਾ ਕਿਰਦਾਰ ਮਨਦੀਪ ਸਕਲਾਨੀ ਅਤੇ ਗੁਆਂਢੀ ਦਾ ਕਿਰਦਾਰ ਗਗਨਦੀਪ ਕੌਰ ਨੇ ਬਾਖੂਬੀ ਨਿਭਾਇਆ ਅਤੇ ਇਹਨਾਂ ਸਾਰੇ ਕਲਾਕਾਰਾਂ ਨੂੰ ਵਿਰਸਾ ਵਿਹਾਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਹਾਜ਼ਰਿਨ ਵਿੱਚ ਕੇਵਲ ਧਾਲੀਵਾਲ, ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਭੂਪਿੰਦਰ ਸਿੰਘ ਸੰਧੂ, ਸੁਖਵਿੰਦਰ ਸੁੱਖੀ, ਸੀਮਾ ਸ਼ਰਮਾ ਆਦਿ ਨਾਟਕ ਪ੍ਰੇਮੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply