Monday, December 23, 2024

ਵਿਆਹ ਦੀ ਵਰੇ੍ਹਗੰਢ ਮੌਕੇ ਜੋੜੀ ਨੂੰ ਮੁਬਾਰਕਾਂ ਦੇਣ ਅਚਾਨਕ ਪਹੁੰਚੇ ਤਹਿਸੀਲਦਾਰ

ਜੋੜੀ ਨੇ ਮੁੱਖ ਮੰਤਰੀ ਕੋਰੋਨਾ ਰੀਲੀਫ ਫੰਡ ਲਈ 11 ਹਜ਼ਾਰ ਦੀ ਰਾਸ਼ੀ ਕੀਤੀ ਭੇਂਟ
ਧੂਰੀ, 30 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਇੱਕ ਅਖਬਾਰ ਵਿੱਚ ਛਪੀ ਵਿਆਹ ਦੀ ਵਰੇ੍ਹਗੰਢ ਦੀ ਤਸਵੀਰ ਦੇਖ ਕੇ ਧੂਰੀ ਵਿਖੇ ਇੱਕ ਵਿਆਹੁਤਾ ਜੋੜੇ ਨੂੰ PPNJ300420201334ਵੀਂ ਵਰੇ੍ਹਗੰਢ ਦੀ ਮੁਬਾਰਕਾਂ ਦੇਣ ਪਹੁੰਚੇ ਹਰਜੀਤ ਸਿੰਘ ਤਹਿਸੀਲਦਾਰ ਧੂਰੀ ਅਤੇ ਸਤਗੁਰ ਸਿੰਘ ਨਾਇਬ ਤਹਿਸੀਲਦਾਰ ਧੂਰੀ ਨੇ ਅਚਾਨਕ ਜਦੋਂ ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਪ੍ਰਧਾਨ ਐਸ.ਐਸ. ਚੱਠਾ ਦੇ ਘਰ ਪਹੁੰਚ ਕੇ ਚੱਠਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮੁਨੇਸ਼ ਕੌਰ ਨੂੰ ਫੁੱਲ ਅਤੇ ਤੋਹਫਾ ਭੇਂਟ ਕਰਦਿਆਂ ਵਰੇ੍ਹਗੰਢ ਦੀ ਮੁਬਾਰਕਵਾਦ ਦਿੱਤੀ ਤਾਂ ਉਸ ਜੋੜੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।
               ਚੱਠਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਹਨਾਂ ਨੇ ਆਪਣੀ ਵਰੇ੍ਹਗੰਢ ਮੌਕੇ ਕਿਸੇ ਪ੍ਰਕਾਰ ਦਾ ਇਕੱਠ ਨਾ ਕਰਕੇ ਘਰ ਰਹਿਣ ਦਾ ਮਨ ਬਣਾ ਲਿਆ ਸੀ ਕਿ ਅਚਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਹੁੰਚ ਕੇ ਉਹਨਾਂ ਦੀ ਖੁਸ਼ੀ ਵਿੱਚ ਅਥਾਹ ਵਾਧਾ ਕਰ ਦਿੱਤਾ।ਇਹਨਾਂ ਮੋਹ ਭਰੇ ਯਾਦਗਾਰੀ ਪਲਾਂ ਤੋਂ ਪ੍ਰਭਾਵਿਤ ਹੋ ਕੇ ਐਸ.ਐਸ ਚੱਠਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮੁਨੇਸ਼ ਕੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਤਹਿਸੀਲਦਾਰ ਧੂਰੀ ਨੂੰ ਮੁੱਖ ਮੰਤਰੀ ਕੋਰੋਨਾ ਰੀਲੀਫ ਫੰਡ ਲਈ 11 ਹਜ਼ਾਰ ਰੁਪਏ ਦਾ ਚੈਕ ਵੀ ਭੇਂਟ ਕੀਤਾ।
                   ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੇ ਇਸ ਜੋੜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਵਰਗੀ ਇਸ ਮਹਾਂਮਾਰੀ ਦੌਰਾਨ ਹਰੇਕ ਇਨਸਾਨ ਨੂੰ ਅਜਿਹੇ ਸਮਾਗਮਾਂ ਦੀ ਫਜ਼ੂਲ ਖਰਚੀ ਘਟਾ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਉਹਨਾਂ ਹੋਰਨਾ ਲੋਕਾਂ ਨੂੰ ਮੁੱਖ ਮੰਤਰੀ ਕੋਰੋਨਾ ਰੀਲੀਫ ਫੰਡ ਵਿੱਚ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਭੇਜਣ ਦੀ ਅਪੀਲ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …