ਪਠਾਨਕੋਟ, 30 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਦਾਨਾ ਮੰਡੀਆਂ ਵਿੱਚ ਹਰੇਕ ਵਿਅਕਤੀ ਨੇ ਲਗਾਇਆ ਹੋਵੇ ਮਾਸਕ, ਹੈਂਡਵਾਸ਼ ਲਈ ਯੋਗ ਪ੍ਰਬੰਧ ਅਤੇ ਸੋਸਲ ਡਿਸਟੈਂਸ ਦਾ ਰੱਖਿਆ ਜਾਵੇ ਧਿਆਨ, ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਜਿੱਥੇ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਰੋਕ ਲਗਾ ਸਕਦੇ ਹਾਂ ਉੱਥੇ ਅਸੀਂ ਪੂਰੀ ਤਰ੍ਹਾਂ ਨਾਲ ਤੰਦਰੁਸਤ ਵੀ ਰਹਾਂਗੇ।
ਇਹ ਪ੍ਰਗਟਾਵਾ ਪ੍ਰਿੰਸੀਪਲ ਸਕੱਤਰ ਪਾਵਰ ਤੇ ਵਾਟਰ ਰਿਸੋਰਸ ਏ.ਵੇਣੁ ਪ੍ਰਸਾਦ ਵੱਲੋਂ ਜਿਲ੍ਹਾ ਪਠਾਨਕੋਟ ਦੀਆਂ ਵੱਖ-ਵੱਖ ਦਾਨਾ ਮੰਡੀਆਂ ਦਾ ਦੌਰਾ ਕਰਨ ਦੋਰਾਨ ਕੀਤਾ।ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਲਬੀਰ ਬਾਜਵਾ ਮਾਰਕਿਟ ਕਮੇਟੀ ਸਕੱਤਰ ਪਠਾਨਕੋਟ, ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਕਾਨਵਾਂ ਦੀ ਦਾਨਾ ਮੰਡੀ ਵਿਖੇ ਪਹੁੰਚੇ ਪ੍ਰਿੰਸੀਪਲ ਸਕੱਤਰ ਨੇਹੈਂਡਵਾਸ, ਸੈਨੀਟਾਈਜੇਸ਼ਨ, ਸੋਸ਼ਲ ਡਿਸਟੈਂਸ ਅਤੇ ਮੰਡੀਆਂ ਵਿਖੇ ਕੀਤੇ ਗਏ ਮੈਡੀਕਲ ਪ੍ਰਬੰਧਾਂ ਦਾ ਜਾਇਜਾ ਲਿਆ।ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਮੰਡੀਆਂ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਦੇ ਬਾਰੇ ਵੀ ਪੁੱਛਿਆ।ਬਾਰਦਾਨਾ ਅਤੇ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ।ਇਸ ਤੋਂ ਬਾਅਦ ਉਨ੍ਹਾਂ ਵੱਲੋਂ ਤਾਰਾਗੜ੍ਹ ਦੀ ਦਾਨਾ ਮੰਡੀ ਦੀ ਚੈਕਿੰਗ ਕੀਤੀ ਅਤੇ ਕਿਸਾਨਾਂ ਤੇ ਆੜਤੀਆਂ ਆਦਿ ਨਾਲ ਗੱਲਬਾਤ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …