Thursday, November 21, 2024

ਫਿਲਮੀ ਅਦਾਕਾਰ ਅਤੇ ਗਾਇਕ – ਤਰਸੇਮ ਸਿੱਧੂ

              Tarsem Sidhuਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਫਿਲਮੀ ਅਦਾਕਾਰ ਅਤੇ ਗਾਇਕ ਤਰਸੇਮ ਸਿੱਧੂ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਥਾਜ ਨਹੀਂ।ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਤਰਸੇਮ ਸਿੱਧੂ ਦੀ ਸਖਤ ਮਿਹਨਤ ਅਤੇ ਲਗਨ ਨੇ ਹੀ ਸਮਰੱਥ ਗਾਇਕ ਹੋਣ ਦਾ ਰੁਤਬਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
              ਸੰਗੀਤ ਨੂੰ ਸਮਰਪਿਤ ਗਾਇਕ ਤਰਸੇਮ ਸਿੱਧੂ ਦਾ ਜਨਮ ਪੰਜਾਬ ਦੇ ਜਿਲ੍ਹਾ ਪਟਿਆਲਾ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਥੂਹੀ ਵਿਖੇ ਪਿਤਾ ਜਗਜੀਤ ਸਿੰਘ ਸਿੱਧੂ ਤੇ ਮਾਤਾ ਸ੍ਰੀਮਤੀ ਅਮਰ ਕੌਰ ਦੇ ਘਰ ਹੋਇਆ।ਤਰਸੇਮ ਸਿੱਧੂ ਦੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੋਈ ਬਚਪਨ ਤੋਂ ਹੀ ਸੰਗੀਤ ਨਾਲ ਗੁੜਾ ਰਿਸ਼ਤਾ ਰੱਖਣ ਵਾਲੇ ਤਰਸੇਮ ਸਿੱਧੂ ਦਾ ਝੁਕਾਅ ਗਾਇਕੀ ਵੱਲ ਸੀ।ਜਿਵੇਂ ਜਿਵੇਂ ਉਮਰ ਵੱਧਦੀ ਗਈ।ਉਸੇ ਤਰ੍ਹਾਂ ਸੰਗੀਤ ਜਗਤ ਵਿੱਚ ਸਥਾਪਤ ਹੋਣ ਲਈ ਸੰਘਰਸ਼ ਵੀ ਵੱਧਦਾ ਗਿਆ।ਤਰਸੇਮ ਸਿੱਧੂ ਨੇ ਗਾਇਕੀ ਦੀ ਤਾਲੀਮ ਹਾਸਲ ਕਰਨ ਲਈ ਪ੍ਰਸਿੱਧ ਗਾਇਕ ਅਮਰ ਸਿੰਘ ਅਮਰ ਨੂੰ ਆਪਣਾ ਗੁਰੂ ਧਾਰ ਕੇ ਗਾਇਕੀ ਦੀ ਸ਼ੁਰੂਆਤ ਕੀਤੀ।ਗਾਇਕ ਵਜੋਂ ਤਰਸੇਮ ਸਿੱਧੂ ਦੀ ਪਹਿਲੀ ਗੀਤਾਂ ਦੀ ਟੇਪ ਪਤਲੋ ਮਾਰਕੀਟ ਵਿਚ ਆਈ।ਇਸ ਕੈਸੇਟ ਦਾ ਸੰਗੀਤ ਨਾਮਵਾਰ ਸੰਗੀਤਕਾਰ ਕੋਸ਼ਕ ਭੱਟਾਚਾਰੀਆਂ ਮੁੰਬਈ ਵਲੋਂ ਤਿਆਰ ਕੀਤਾ ਗਿਆ ਸੀ।ਉਸ ਤੋਂ ਬਾਅਦ ਗਾਇਕ ਤਰਸੇਮ ਸਿੱਧੂ ਪੰਜਾਬੀ ਸੰਗੀਤ ਜਗਤ ਵਿਚ ਸਥਾਪਿਤ ਗਾਇਕ ਹੋਣ ਦਾ ਰੁਤਬਾ ਹਾਸਲ ਕਰਨ ਵਿੱਚ ਸਫਲ ਹੁੰਦਾ ਦਿਖਾਈ ਦਿੱਤਾ।ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਗਾਇਕ ਤਰਸੇਮ ਸਿੱਧੂ ਦੀ ਤਵੀਤੀ ਕੈਸਟ ਇਸ ਕੈਸੇਟ ਦਾ ਸੰਗੀਤ ਤਿਆਰ ਕੀਤਾ ਸੀ।ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੰਟੂ ਨੇ।ਇਸ ਕੈਸਟ ਦੇ ਗੀਤਾਂ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਨੇ ਬਹੁਤ ਜਿਆਦਾ ਪਸੰਦ ਕੀਤਾ ਤਰਸੇਮ ਸਿੱਧੂ ਜਿਥੇ ਇਕ ਵਧੀਆ ਗਾਇਕ ਹੈ, ਉਥੇ ਅਦਾਕਾਰ ਵੀ ਬਹੁਤ ਵਧੀਆ ਹੈ।
                 ਪੰਜਾਬੀ ਟੈਲੀ ਫਿਲਮ ਲੱਗੀ ਨਜ਼ਰ ਪੰਜਾਬ ਨੂੰ ਵਿਚ ਅਹਿਮ ਰੋਲ ਅਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਇੰਟਰਨੈਸ਼ਨਲ ਫੇਮਜ਼ ਫਿਲਮੀ ਅਦਾਕਾਰ ਯੋਗਰਾਜ ਸਿੰਘ ਅਤੇ ਮੋਡਲ ਸਨਦੀਪ ਨੇ ਵੀ ਭੂਮਿਕਾ ਨਿਭਾਈਆਂ ਸਨ ਗਾਇਕੀ ਅਤੇ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਨਾਮਵਾਰ ਗਾਇਕ ਅਤੇ ਅਦਾਕਾਰ ਤਰਸੇਮ ਸਿੱਧੂ ਨੇ ਟੀ.ਵੀ ਸੀਰੀਅਲ ਦਾਣੇ ਅਨਾਰ ਦੇ, ਅਲਫਾ ਚੈਨਲ ਦੇ ਸੀਰੀਅਲ ਪੂਨਮ ਪੰਜਾਬ ਦੀ ਅਤੇ ਨਾਮਵਰ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਨਾਟਕ ਝਨਾਂ ਦਾ ਪਾਣੀ ਆਦਿ ਫਿਲਮਾਂ ਅਤੇ ਟੀ.ਵੀ ਸੀਰੀਅਲ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।
ਸਵਰਗੀ ਗਾਇਕ ਸੁਰਜੀਤ ਬਿੰਦਰਖੀਆ ਨੂੰ ਆਪਣਾ ਆਦਰਸ਼ ਮੰਨਣ ਵਾਲੇ ਗਾਇਕ ਤਰਸੇਮ ਸਿੱਧੂ ਨੇ ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ।ਉਨ੍ਹਾਂ ਗੀਤਾਂ ਦੇ ਗੀਤਕਾਰਾਂ ਦਾ ਵੀ ਪੰਜਾਬੀ ਸੰਗੀਤ ਜਗਤ ਵਿੱਚ ਵਿਸ਼ੇਸ਼ ਰੁਤਬਾ ਹੈ।ਜਿਵੇਂ ਕਿ ਇੰਟਰਨੈਸ਼ਨਲ ਪੱਧਰ ‘ਤੇ ਨਾਮ ਕਮਾਉਣ ਵਾਲੇ ਪੰਜਾਬੀ ਸੰਗੀਤ ਦੇ ਥੰਮ ਗੀਤਕਾਰ ਅਤੇ ਗਾਇਕ ਜਨਾਬ ਹਾਕਮ ਬਖਤੜੀਵਾਲਾ, ਦਵਿੰਦਰ ਬੈਨੀਪਾਲ, ਗਾਇਕ ਅਤੇ ਗੀਤਕਾਰ ਕਰਮਾ ਟੌਪਰ, ਮਨਦੀਪ ਘਣੀਵਾਲ, ਹਰਵੀਰ ਢੀਂਡਸਾ, ਜੋਗਾ ਮੱਲੀ ਰੱਤਾਖੇੜਾ, ਪ੍ਰੀਤ ਧਾਰੋਕੀ ਵਾਲਾਂ, ਸ਼ਾਮ ਧਿਆਨ, ਸ਼ਮਸੇਰ ਸਿੰਘ ਬਰੜਵਾਲ, ਭੰਗੂ ਫਲੇੜੇ ਵਾਲਾ ਆਦਿ ਗੀਤਕਾਰਾਂ ਦੇ ਗੀਤ ਰਿਕਾਰਡ ਕਰਵਾਉਣ ਵਾਲੇ ਗਾਇਕ ਤਰਸੇਮ ਸਿੱਧੂ ਨੂੰ ਮਰਹੂਮ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਅਤੇ ਸਵਰਗੀ ਗਾਇਕ ਸੁਰਜੀਤ ਬਿੰਦਰਖੀਆ ਐਵਾਰਡ ਵੀ ਪ੍ਰਾਪਤ ਹੋਏ ਹਨ।ਤਰਸੇਮ ਸਿੱਧੂ ਦੇ ਪਰਿਵਾਰ ਵਿਚ ਧਰਮ ਪਤਨੀ ਸ੍ਰੀਮਤੀ ਕੁਲਦੀਪ ਕੌਰ ਅਤੇ ਦੋ ਬੱਚੇ ਸਿਮਰਨਪ੍ਰੀਤ ਸਿੱਧੂ ਤੇ ਅਮਨਦੀਪ ਸਿੱਧੂ ਦੇ ਨਾਲ ਆਪਣੇ ਜੱਦੀ ਪਿੰਡ ਥੂਹੀ ਵਿਖੇ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ।ਵਾਹਿਗੁਰੂ ਗਾਇਕ ਅਤੇ ਅਦਾਕਾਰ ਤਰਸੇਮ ਸਿੱਧੂ ਨੂੰ ਹਮੇਸ਼ਾਂ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖੇ।

ਜਗਸੀਰ ਲੌਂਗੋਵਾਲ
ਲੌਂਗੋਵਾਲ, ਸੰਗਰੂਰ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …