ਪਸ਼ੂ ਪੰਛੀ ਆਜ਼ਾਦ ਨੇ ਕਰਤੇ
ਘਰ ਵਿੱਚ ਹੀ ਬੰਦ ਕਰਤਾ ਬੰਦਾ
ਵਾਹ ਕੁਦਰਤ ਤੇਰਾ ਗੋਰਖ ਧੰਦਾ।
ਖੰਘ ਖੰਘੇ ਛਿੱਕ ਕੋਈ ਮਾਰੇ
ਕੌੜਾ ਕੌੜਾ ਵੇਖਣ ਸਾਰੇ
ਵਾਹ ਰੱਬਾ ਤੇਰੇ ਰੰਗ ਨਿਆਰੇ
ਸ਼ੱਕ ਨਾਲ ਬੰਦੇ ਨੂੰ ਵੇਖੇ ਬੰਦਾ
ਵਾਹ ਕੁਦਰਤ ਤੇਰਾ ਗੋਰਖ ਧੰਦਾ।
ਇਨਸਾਨ ਵਿਚੋਂ ਇਨਸਾਨੀਅਤ ਮਰ ਗਈ
ਚਾਰੇ ਪਾਸੇ ਲਾਸ਼ਾਂ ਪਈਆਂ
ਮੋਮਬੱਤੀਆਂ ਲੈ ਕੋਠੇ ਚੜ੍ਹ ਗਈ
ਅਰਥੀ ਨੂੰ ਨਾ ਕੋਈ ਦਿੰਦਾ ਕੰਧਾ
ਵਾਹ ਕੁਦਰਤ ਤੇਰਾ ਗੋਰਖ ਧੰਦਾ।
ਕੁਦਰਤ ਨਾਲ ਖਿਲਵਾੜ ਮਹਿੰਗੀ ਪੈ ਗਈ
ਬਿਟ ਬਿਟ ਤੱਕਦੀ ਦੁਨੀਆਂ ਰਹਿ ਗਈ
ਦਿਲਬਾਗ ਸਿੰਘ ਤੂੰ ਕਿਉਂ ਆਖੇ ਮੰਦਾ
ਵਾਹ ਕੁਦਰਤ ਤੇਰਾ ਗੋਰਖ ਧੰਦਾ।
ਪਸ਼ੂ ਪੰਛੀ ਆਜ਼ਾਦ ਨੇ ਕਰਤੇ
ਘਰ ਵਿੱਚ ਹੀ ਬੰਦ ਕਰਤਾ ਬੰਦਾ।
ਦਿਲਬਾਗ ਸਿੰਘ ਮੋਰਿੰਡਾ
ਮੋ – 98154 15229