Tuesday, July 15, 2025
Breaking News

ਪ੍ਰਧਾਨ ਮੰਤਰੀ ਦੇ 20 ਲੱਖ ਕਰੋੜੀ ਪੈਕੇਜ਼ ਨਾਲ ਦੇਸ਼ ਦੀ ਆਰਥਿਕਤਾ ਹੋਵੇਗੀ ਮਜ਼ਬੂਤ – ਛੀਨਾ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ – ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਕੀਤੇ ਐਲਾਨ ਉਪਰੰਤ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਸ ਪੈਕੇਜ਼ ਦੇ ਵਿਸਥਾਰ’ਤੇ ਟਿੱਪਣੀ ਕਰਦਿਆਂ ਇਸ ਨੂੰ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਬਣਾਉਣ ਵੱਲ ਵੱਡਾ ਕਦਮ ਦੱਸਿਆ ਹੈ।ਉਨ੍ਹਾਂ ਕਿਹਾ ਕਿ ਉਕਤ ਐਲਾਨੇ ਪੈਕੇਜ ’ਚ ਗਰੀਬ ਲੋਕਾਂ, ਮਜ਼ਦੂਰਾਂ ਅਤੇ ਛੋਟੇ ਉਦਯੋਗਾਂ ਤੋਂ ਇਲਾਵਾ ਮੱਧਵਰਗ ਲਈ ਵੀ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ।
               ਛੀਨਾ ਨੇ ਕਿਹਾ ਕਿ ਮੋਦੀ ਦੇ ‘ਸਵੈ-ਨਿਰਭਰ ਭਾਰਤ ਅਭਿਆਨ’ ਦਾ ਦੇਸ਼ ਭਰ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵੱਲੋਂ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ।ਕੋਵਿਡ-19 ਦੇ ਇਸ ਸੰਕਟ ਦੌਰਾਨ ਭਾਰਤ ਨੂੰ ਆਰਥਿਕ ਸੁਤੰਤਰਤਾ ਅਤੇ ਸਵੈ-ਨਿਰਭਰਤਾ ਦੀ ਲੋੜ ਹੈ, ਇਸ ਦਿਸ਼ਾ ’ਚ ਪ੍ਰਧਾਨ ਮੰਤਰੀ ਦੁਆਰਾ ਚੁੱਕੇ ਗਏ ਕਦਮ ਸ਼ਲਾਘਾਯੋਗ, ਇਨਕਲਾਬੀ ਅਤੇ ਇਤਿਹਾਸਕ ਹਨ।
                 ਛੀਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਤੇ ਸਮਾਜ ਪ੍ਰਤੀ ਬਹੁਤ ਸੰਜ਼ੀਦਾ ਹਨ।ਜਿੰਨਾਂ ਨੇ ਕੋਰੋਨਾ ਖਿਲਾਫ਼ ਲੰਮੀ ਲੜਾਈ ਦੇ ਚੱਲਦਿਆਂ 18 ਮਈ ਤੋਂ ਬਾਅਦ ਕੁੱਝ ਵਿਸ਼ੇਸ਼ ਰਿਆਇਤਾਂ ਦੇ ਨਾਲ ਲਾਕਡਾਊਨ-4 ਦੀ ਸ਼ੁਰੂਆਤ ਹੋਣ ਦ ਿਗੱਲ ਕੀਤੀ ਹੈ।ਜਿਸ ਲਈ ਸੈਨੇਟਾਈਜ਼ਰ, ਮਾਸਕ ਦੀ ਵਰਤੋਂ ਨਾਲ ਸਮਾਜਿਕ ਦੂਰੀਆਂ ਬਣਾਏ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …