Friday, March 28, 2025

ਲੋੜਵੰਦ ਮਰੀਜ਼ਾਂ ਨੂੰ ਐਮਰਜੈਸੀ ਖੂਨਦਾਨ

PPN11101404
ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ, ਬਠਿੰਡਾ ਵਿੱਚ ਦੋ ਯੂਨਿਟਾਂ ਬੀ ਪੋਜੀਟਿਵ ਖੂਨ ਦਿੱਤਾ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਦਾਖਲ ਬਾਲੋ (18) ਪੁੱਤਰੀ ਸੁਲਤਾਨ ਵਾਸੀ ਜੋਗੀ ਨਗਰ, ਗਲੀ ਨੰਬਰ 18, ਇਸ ਲੜਕੀ ਦੇ ਪਲੈਲਟ 12000 ਰਹਿ ਗਏ ਸਨ। ਸੁਸਾਇਟੀ ਨਾਲ ਸੰਪਰਕ ਕਰਨ ਤੇ ਇਸ ਲੜਕੀ ਲਈ ਦੋ ਯੂਨਿਟਾਂ ਬਲੱਡ ਦਿੱਤਾ ਗਿਆ। ਬਲੱਡ ਦੀ ਸੇਵਾ ਨਿਭਾਉਣ ਵਾਲੇ ਸੁਸਾਇਟੀ ਮੈਬਰ ਹੈਪੀ ਬਾਂਸਲ ਅਤੇ ਬਲਵੰਤ ਸਿੰਘ ਵੱਲੋ ਕੀਤੀ ਗਈ।ਇਸ ਮੌਕੇ ਤੇ ਮਰੀਜ ਦੇ ਪਰਿਵਾਰ ਵੱਲੋ ਸੁਸਾਇਟੀ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply