ਆਨਲਾਈਨ ਤਕਨੀਕ ਤੇ ਖੇਡ ਕਾਇਦੇ ਕਾਨੂੰਨਾਂ ‘ਤੇ ਨਜ਼ਰ ਮਾਰਨੀ ਜ਼ਰੂਰੀ
ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੰਧੂ) – ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਆਨਲਾਈਨ ਪੜ੍ਹਾਈ ਤਾਂ ਕੀਤੀ ਜਾ ਸਕਦੀ ਹੈ,
ਜਦਕਿ ਖੇਡਣ ਦੇ ਲਈ ਕਿਸੇ ਵੀ ਖਿਡਾਰੀ ਦਾ ਖੇਡ ਮੈਦਾਨ ਵਿੱਚ ਜਾ ਕੇ ਹੀ ਅਭਿਆਸ ਕਰਨਾ ਜਰੂਰੀ ਹੈ।ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਇੰਡੀਆ ਕੈਂਪ ਦੇ ਕੈਂਪਰ ਅਰਾਏਜੀਤ ਸਿੰਘ ਹੁੰਦਲ ਤੇ ਕੌਮੀ ਹਾਕੀ ਖਿਡਾਰੀ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਕਿਹਾ ਹੈ ਕਿ ਸਰਕਾਰ ਵਲੋਂ ਆਨਲਾਈਨ ਪੜ੍ਹਾਈ ਕਰਵਾਏ ਜਾਣਾ ਇੱਕ ਬੇਹਤਰ ਕਦਮ ਹੈ।ਮੌਜੂਦਾ ਦੌਰ ਦੇ ਖਤਰੇ ਨੂੰ ਭਾਂਪਦਿਆਂ ਆਨਲਾਈਨ ਤਕਨੀਕ ਤੇ ਖੇਡ ਕਾਇਦੇ ਕਾਨੂੰਨਾਂ ‘ਤੇ ਨਜ਼ਰ ਮਾਰਨੀ ਜ਼ਰੂਰੀ ਹੈ।ਸੁਰੱਖਿਆ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਥੋੜਾ ਬਹੁਤਾ ਅਭਿਆਸ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਹੈ।ਅੀਜਹਾ ਕਰਨ ਨਾਲ ਖਿਡਾਰੀਆਂ ਦੀ ਸ਼ਰੀਰਿਕ ਚੁਸਤੀ ਫੁਰਤੀ ਬਣੀ ਰਹੇਗੀ ਅਤੇ ਅਸਿੱਧੇ ਰੂਪ ਵਿੱਚ ਉਹ ਖੇਡ ਖੇਤਰ ਨਾਲ ਵੀ ਜੁੜੇ ਰਹਿਣਗੇ।
ਦੱਸਣਯੋਗ ਹੈ ਕਿ ਛੇਹਰਟਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਤੇ ਕੌਮੀ ਹਾਕੀ ਖਿਡਾਰੀ ਕੋਰੋਨਾ ਵਾਇਰਸ ਦੇ ਕਾਰਨ ਕੈਂਪ ‘ਚੋਂ ਘਰ ਪਰਤ ਆਇਆ ਸੀ ਤੇ ਅਜਕਲ ਆਪਣੇ ਗੁਰੂ ਰੂਪੀ ਪਿਤਾ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਦੇ ਕੋਲੋਂ ਮੁਹਾਰਤ ਤੇ ਬਰੀਕੀਆਂ ਹਾਸਲ ਕਰਨ ਦੇ ਨਾਲ-ਨਾਲ ਘਰੇਲੂ ਅਭਿਆਸ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਆਪਣੀ ਛੋਟੀ ਭੈਣ ਏਕਮਜੀਤ ਹੁੰਦਲ ਨੂੰ ਵੀ ਹਾਕੀ ਹਾਕੀ ਖੇਡ ਪ੍ਰਤੀ ਉਤਸ਼ਾਹਿਤ ਕਰ ਰਿਹਾ ਹੈ।ਕੁਲਜੀਤ ਸਿੰਘ ਹੁੰਦਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੇ ਜੱਦੀ ਪਿੰਡ ਪਾਖਰਪੁਰਾ ਵਿਖੇ ਜਿਹੜੀਆਂ ਖੇਡ ਪ੍ਰਤੀਯੋਗਤਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।ਉਹ ਸੁਰੱਖਿਅਤ ਤੇ ਢੁੱਕਵਾਂ ਸਮਾਂ ਆਉਣ ‘ਤੇ ਕਰਵਾਈਆਂ ਜਾਣਗੀਆਂ।