ਗੁਰਦਾਸਪੁਰ, 18 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ‘ਚ ਅੱਜ 5 ਮਰੀਜ਼ਾਂ ਨੇ ਕੋਰੋਨਾ ਵਾਇਰਸ `ਤੇ ਜਿੱਤ ਹਾਸਿਲ ਕੀਤੀ ਹੈ ਤੇ ਉਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਕੁੱਲ 124 ਕੋਰੋਨਾ ਪੀੜਤਾਂ ਵਿਚੋ 122 ਮਰੀਜ਼ ਘਰਾਂ ਨੂੰ ਚਲੇ ਗਏ ਹਨ।
ਜਿਲਾ ਪ੍ਰਸ਼ਾਸਨ ਵਲੋਂ ਠੀਕ ਹੋਏ ਮਰੀਜਾਂ ਨੂੰ ਧਾਰੀਵਾਲ ਤੇ ਬਟਾਲਾ ਤੋਂ ਪੂਰੇ ਮਾਣ-ਸਤਿਕਾਰ ਨਾਲ ਨਿਵਾਜ਼ ਕੇ ਘਰਾਂ ਨੂੰ ਭੇਜਿਆ ਗਿਆ। ਘਰਾਂ ਨੂੰ ਪਰਤ ਰਹੇ ਵਿਅਕਤੀਆਂ ਨੇ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਦੇ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜਿੰਨਾਂ ਚਿਰ ਵੀ ਇਥੇ ਰਹੇ ਉਨਾਂ ਦੀ ਹਰ ਜਰੂਰਤ ਪੂਰੀ ਕੀਤੀ ਗਈ, ਜਿਸ ਲਈ ਉਹ ਪ੍ਰਸ਼ਾਸ਼ਨ ਦੇ ਰਿਣੀ ਹਨ।
ਡਿਪਟੀ ਕਮਿਸ਼ਨਰ ਨੇ ਵਿਸਥਾਰ ‘ਚ ਦੱਸਿਆ ਕਿ ਜਿਲੇ ਅੰਦਰ 124 ਕੋਰੋਨਾ ਪੀੜਤ ਹਨ।ਜਿਨਾਂ ਵਿਚ 01 ਵਿਅਕਤੀ ਪਿੰਡ ਭੈਣੀ ਪਸਵਾਲ ਦੀ ਮੋਤ ਹੋ ਚੁੱਕੀ ਹੈ ਅਤੇ ਅੱਜ ਬਟਾਲਾ ਵਿੱਚ 03 ਅਤੇ 02 ਪੀੜਤ ਸੀ.ਐਸ.ਸੀ ਧਾਰੀਵਾਲ ਵਿਖੇ ਦਾਖਲ ਸਨ ਨੂੰ ਘਰ ਭੇਜ ਦਿੱਤਾ ਗਿਆ ਹੈ, ਇਸ ਤਰਾਂ ਜਿਲੇ ਅੰਦਰ ਕੁੱਲ 122 ਪੀੜਤ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਕ ਔਰਤ ਪਿੰਡ ਠੀਕਰੀਵਾਲ ਬਲਾਕ ਕਾਹਨੂੰਵਾਨ, ਜਿਸਦੀ ਬੀਤੇ ਕੱਲ ਕੋਰੋਨਾ ਵਾਇਰਸ ਰਿਪੋਰਟ ਪੋਜ਼ਟਿਵ ਆਈ ਸੀ, ਧਾਰੀਵਾਲ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਹੈ ਅਤੇ ਤੰਦਰੁਸਤ ਹੈ।ਇਸ ਔਰਤ ਵਿਚ ਕੋਰੋਨਾ ਵਾਇਰਸ ਬਿਮਾਰੀ ਨਾਲ ਸਬੰਧਿਤ ਲੱਛਣ ਨਹੀਂ ਪਾਏ ਗਏ ਹਨ।ਇਹ ਔਰਤ ਬੀਤੇ ਦਿਨੀ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਗੁਰਦਾਸਪੁਰ ਵਾਸੀ ਦੇ ਸੰਪਰਕ ਵਿਚ ਆਈ ਸੀ, ਉਸ ਦੀ ਮੋਤ ਹੋ ਗਈ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …