ਚਹਿਲ ਫਾਊਂਡੇਸ਼ਨ ਨੇ ਮੁਸਲਿਮ ਭਾਈਚਾਰੇ ਨੂੰ ਘਰ-ਘਰ ਜਾ ਕੇ ਦਿੱਤੀ ਵਧਾਈ- ਫਲ ਕੀਤੇ ਭੇਟ
ਭੀਖੀ, 25 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬੇਸ਼ੱਕ ਮੁਸਲਿਮ ਭਾਈਚਾਰੇ ਨੇ ਈਦ ਦਾ ਮੁਬਾਰਕ ਦਿਨ ਮਸੀਤਾਂ ਵਿੱਚ ਜਾ ਕੇ ਸਮੂਹਿਕ ਤੌਰ ‘ਤੇ ਨਹੀ ਮਨਾਇਆ ਗਿਆ।ਭਾਈਚਾਰੇ ਨੇ ਰਮਜ਼ਾਨ ਤੋਂ ਬਾਅਦ ਈਦ ਦਾ ਤਿਉਹਾਰ ਆਪਣੇ ਘਰਾਂ ਵਿੱ’ਚ ਰਹਿ ਕੇ ਈਦ ਦੀ ਇਬਾਦਤ ਕੀਤੀ ਅਤੇ ਇਸ ਮੁਬਾਰਕ ਦਿਨ ਤੇ ਇੱਕ ਦੂਸਰੇ ਨੂੰ ਵਧਾਈ ਦਿੱਤੀ।
ਇਸੇ ਦੌਰਾਨ ਭੀਖੀ ਦੇ ਨੇੜਲੇ ਪਿੰਡਾਂ ਸਮਾਓ, ਅਤਲਾ ਕਲਾਂ, ਮੋਹਰ ਸਿੰਘ ਵਾਲਾ, ਜੱਸੜ ਵਾਲਾ, ਹਮੀਰਗੜ੍ਹ ਢੈਪਈ, ਮੋਜੋ ਕਲਾਂ, ਮੋਜੋ ਖੁਰਦ, ਖੀਵਾ ਕਲਾਂ, ਖੀਵਾ ਖੁਰਦ, ਗੁੜੱਦੀ ਵਿਖੇ ਈਦ ਘਰ ਰਹਿ ਕੇ ਉਤਸ਼ਾਹ ਨਾਲ ਮਨਾਈ ਗਈ।ਇਸ ਅਵਸਰ ‘ਤੇ ਮੋਲਾਨਾ ਸ਼ਫੀਕ ਅਹਿਮਦ ਬੁਖਾਰੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਦਾ ਪਾਲਣ ਕਰਨ ਤਾ ਜੋ ਸਮੁੱਚੀ ਮਾਨਵਤਾ ਤੇ ਆਈ ਬਿਪਤਾ ਨੂੰ ਟਾਲਿਆ ਜਾ ਸਕੇ।
ਉਧਰ ਚਹਿਲ ਫਾਊਡੇਸ਼ਨ ਵਲੋਂ ਭਾਈਚਾਰਕ ਸਾਂਝ ਨੂੰ ਹੋਰ ਪ੍ਰਬਲ ਕਰਦਿਆਂ ਇਲਾਕੇ ਦੇ ਕਈ ਪਿੰਡਾਂ ਵਿੱਚ ਮੁਸਲਿਮ ਪਰਿਵਾਰਾਂ ਨੂੰ ਫਲ ਭੇਂਟ ਕਰਕੇ ਈਦ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਫਾਊਡੇਸ਼ਨ ਦੇ ਗੁਰਤੇਜ ਸਿੰਘ ਚਹਿਲ, ਏ.ਡੀ.ਸੀ (ਰਿਟ) ਬਲਜੀਤ ਸਿੰਘ ਸੰਧੂ, ਡਾ. ਬੀ.ਐਸ ਬੈਂਸ, ਹਰਜੀਤ ਸਿੰਘ, ਡਾ. ਪ੍ਰੇਮ ਸਾਗਰ, ਬਲਕਾਰ ਸਿੰਘ, ਗੁਰਇਕਬਾਲ ਸਿੰਘ ਬਾਲੀ, ਸੁਖਵਿੰਦਰ ਸਿੰਘ ਬਾਬੇ ਕਾ, ਗੁਲਾਬ ਸਿੰਘ, ਭਾਜਪਾ ਦੇ ਸੂਬਾ ਆਗੂ ਬਲਕਾਰ ਸਿੰਘ ਸਹੋਤਾ, ਸਾਬਕਾ ਚੇਅਰਮੈਨ ਰਜਿੰਦਰ ਰਾਜੀ, ਮੁਸਲਿਮ ਇੰਤਜ਼ਾਮੀਆ ਕਮੇਟੀ ਦੇ ਬਹਾਦਰ ਖਾਂ, ਸਿਕੰਦਰ ਖਾਂ, ਬੌਰੀਆ ਖਾਂ, ਨਵਾਬ ਖਾਂ, ਮੋਲਾਨਾ ਅਬਦੁੱਲ, ਸਰਵਰ ਕੁਰੈਸ਼ੀ, ਫਿਰੋਜ਼ ਖਾਂ ਭੀਖੀ, ਡਾ. ਸੁਲਤਾਨ ਸ਼ਾਹ, ਅਫਤਾਬ ਖਾਂ, ਸਰਾਜ਼ ਖਾਂ, ਡਾ. ਪਰਵੇਜ਼ ਮੋਤੀ ਆਦਿ ਨੇ ਵੀ ਈਦ ਦੀ ਮੁਬਾਰਕਬਾਦ ਦਿੱਤੀ।