ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਕੈਂਪ ਜਰੂਰੀ-ਪ੍ਰਿੰਸੀਪਲ ਸਿੱਧੂ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਯੂਨੀਵਰਸਿਟੀ ਕਾਲਜ ਆਫ ਇੰਜਨੀਅਰਿੰਗ ਵਿੱਚ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਸ਼ਾਨੋ ਸੋਕਤ ਨਾਲ ਸੰਪੰਨ ਹੋ ਗਿਆ। ਕੋਆਰਡੀਨੇਟਰ ਪ੍ਰੋ. ਪਰਦੀਪ ਸਿੰਘ ਅਤੇ ਪ੍ਰੋ. ਨੀਤਿਕਾ ਤੇ ਹਰਪਾਲ ਸਿੰਘ ਵਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੌਰ ਤੇ ਖਾਸ ਉਪਰਾਲੇ ਕੀਤੇ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਕੈਂਪ ਲਗਾਉਣਾ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਇੰਨਾਂ ਕੈਂਪਾ ਰਾਹੀਂ ਅਨੁਸਾਸ਼ਨ, ਨਿਮਰਤਾ ਭਾਵ ਤੇ ਸਮਾਜ ਸੇਵਾ ਤੇ ਹੋਰ ਕਈ ਗੁਣ ਸਿੱਖਦਾ ਹੈ ਤੇ ਚੰਗਾ ਸਮਾਜ ਸੇਵੀ ਬਣਦਾ ਹੈ।ਕੈਂਪਾਂ ਰਾਹੀ ਵਿਦਿਆਰਥੀ ਇਕੱਠੇ ਰਹਿੰਦੇ ਹਨ ਆਪਸੀ ਮੇਲ ਭਾਵ ਵੱਧਦਾ ਹੈ ਤੇ ਸਭਿਆਚਾਰਕ ਸੰਪਰਕ ਸਥਾਪਿਤ ਕਰਦਾ ਹੈ।ਉਨਾਂ ਵਿੱਚ ਚੰਗੇ ਗੁਣ ਆਉਂਦੇ ਹਨ।ਇਸ ਕੈਂਪ ਦੋਰਾਨ ਵਿਦਿਆਰਥੀਆਂ ਕਾਲਜ ਕੈਂਪਸ ਦੀ ਸਫਾਈ, ਕਾਲਜ ਦੇ ਬਾਹਰਲੀਆਂ ਸੜਕਾ ਦੀ ਸਫਾਈ ਬਾਖੂਬੀ ਢੰਗ ਨਾਲ ਕੀਤੀ।ਕੈਂਪ ਦੋਰਾਨ ਸਟਾਫ ਤੇ ਵਿਦਿਆਰਥੀਆਂ ਨੇ ਹਜਾਰਾਂ ਰੁਪਏ ਦੀ ਆਰਥਿਕ ਮਦਦ ਵੀ ਕੀਤੀ।ਪ੍ਰਿੰਸੀਪਲ ਡਾ. ਸਿੱਧੂ ਨੇ ਸਮੂਹ ਸਟਾਫ ਤੇ ਕਾਲਜ ਵਿਦਿਆਰਥੀਆਂ ਨੂੰ ਐਨ.ਐਸ.ਐਸ ਕੈਂਪ ਦੇ ਸਫਲਤਾਪੂਰਵਕ ਸਮਾਪਤੀ ਤੇ ਵਧਾਈਆਂ ਦਿੱਤੀਆਂ।
ਕੈਂਪ ਤੋਂ ਪਹਿਲਾ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਸਮੂਹ ਕਾਲਜ ਸਟਾਫ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਫਾਈ ਅਭਿਆਨ ਵੀ ਚਲਾਇਆ। ਸਮੂਹ ਕਾਲਜ ਸਟਾਫ ਤੇ ਪ੍ਰਿੰਸੀਪਲ ਡਾ. ਸਿੱਧੂ ਨੇ ਵਿਦਿਆਰਥੀਆਂ ਨੂੰ ਸਫਾਈ ਦਾ ਜਿੰਦਗੀ ਤੇ ਸਮਾਜ ਵਿੱਚ ਮਹੱਤਵ ਬਾਰੇ ਵਿਸਥਾਰਪੂਰਵਕ ਦੱਸਿਆ। ਖੁਦ ਪ੍ਰਿੰਸੀਪਲ ਸਿੱਧੂ ਨੇ ਕਾਲਜ ਵਿਖੇ ਸਮੂਹ ਸਟਾਫ ਨਾਲ ਝਾੜੂ ਲੈ ਕੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ।