ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਹਾਕੀ ਚੈਂਪੀਅਨ ਦਾ ਤਾਜ ਭਾਰਤ ਦੇ ਸਿਰ ਸਜਾਉਣ ਵਾਲੇ ਵਿਸ਼ਵ ਪ੍ਰਸਿੱਧ ਹਾਕੀ ਓੁਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਘੇ ਖੇਡ ਪ੍ਰਮੋਟਰ ਤੇ ਪਾਖਰਪੁਰਾ ਹਾਕੀ ਸਟੇਡੀਅਮ ਕਮੇਟੀ ਦੇ ਅਹੁੱਦੇਦਾਰ ਕੌਮੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੌਮੀ ਹਾਕੀ ਖਿਡਾਰੀ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਦੇਸ਼ ਦੇ ਹਾਕੀ ਖੇਡ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਦੀ ਦੇ ਬੇਹਤਰੀਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ ਵਿਸ਼ਵ ਪੱਧਰ ‘ਤੇ ਹਾਕੀ ਖੇਡ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਪਾਖਰਪੁਰਾ ਹੁੰਦਲ ਭਰਾਵਾਂ ਅਨੁਸਾਰ ਜਦੋਂ ਕਿਤੇ ਵੀ ਭਾਰਤੀ ਹਾਕੀ ਖੇਡ ਦੇ ਇਤਿਹਾਸ ਨੂੰ ਫਰੋਲਿਆ ਜਾਵੇਗਾ ਤਾਂ ਬਲਬੀਰ ਸਿੰਘ ਸੀਨੀਅਰ ਦੀ ਬਾਤ ਜ਼ਰੂਰ ਪਵੇਗੀ।ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਹਾਕੀ ਖੇਡ ਖੇਤਰ ਵਿੱਚ ਹਨੇਰਾ ਪਸਰ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …