ਜਲੰਧਰ, 14 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ) – ਪੰਜਾਬ ਸਰਕਾਰ ਵਲੋਂ ਕਰਤਾਰਪੁਰ ਵਿਖੇ ਬਣਾਈ ਜਾ ਰਹੀ ਜੰਗ-ਏ-ਆਜ਼ਾਦੀ ਯਾਦਗਾਰ ਦੇ 19 ਅਕਤੂਬਰ ਨੂੰ ਰੱਖੇ ਜਾ ਰਹੇ ਨੀਂਹ ਪੱਥਰ ਮੌਕੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਅੱਜ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰੁਮੱਖ ਸਕੱਤਰ ਸ੍ਰੀ ਕੇ. ਜੇ. ਐਸ ਚੀਮਾ, ਪ੍ਰਮੁੱਖ ਸਕੱਤਰ ਸ੍ਰੀ ਐਸ. ਕੇ ਸੰਧੂ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀ ਅਸ਼ਵਨੀ ਕੁਮਾਰ, ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਡੀ. ਆਈ. ਜੀ, ਫਾਊਂਡੇਸ਼ਨ ਦੇ ਸੀ. ਈ. ਓ ਸ੍ਰੀ ਵਿਨੇ ਬੁਬਲਾਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਉਨਾਂ ਇਸ ਮੌਕੇ ਸਮਾਗਮ ਵਾਲੀ ਥਾਂ ‘ਤੇ ਬਣ ਰਹੀ ਮੁੱਖ ਸਟੇਜ, ਵੱਖ-ਵੱਖ ਬਲਾਕਾਂ, ਸਿਟਿੰਗ ਪਲਾਨ, ਬੈਰੀਕੇਡਿੰਗ ਅਤੇ ਪੁਲਿਸ ਵੱਲੋਂ ਟ੍ਰੈਫਿਕ ਅਤੇ ਸੁਰੱਖਿਆ ਲਈ ਕੀਤੇ ਜਾ ਰਹੇ ਇੰਤਜ਼ਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਅਹਿਮ ਸਮਾਗਮ ਦੇ ਇੰਤਜ਼ਾਮ ਪੂਰੇ ਪੁਖ਼ਤਾ ਰੂਪ ਵਿਚ ਕੀਤੇ ਜਾਣ।
ਇਸ ਤੋਂ ਬਾਅਦ ਸਮਾਗਮ ਵਾਲੇ ਸਥਾਨ ‘ਤੇ ਹੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸਮਾਗਮ ਦੀਆਂ ਤਿਆਰੀਆਂ ਸਬੰਧੀ ਗਠਿਤ ਕਮੇਟੀਆਂ ਦੇ ਇੰਚਾਰਜ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਇਸ ਅਹਿਮ ਸਮਾਗਮ ਦੇ ਵੱਖ-ਵੱਖ ਪ੍ਰਬੰਧਾਂ ਲਈ ਗਠਿਤ ਕੀਤੀਆਂ ਗਈਆਂ 24 ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਇੰਚਾਰਜ ਅਫਸਰਾਂ ਅਤੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੇ ਵੇਰਵੇ ਦਿੱਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਇਸ ਅਹਿਮ ਸਮਾਗਮ ਦੇ ਪ੍ਰਬੰਧਾਂ ਨੂੰ ਸਾਰੀਆਂ ਕਮੇਟੀਆਂ ਯੋਜਨਾ ਬੱਧ ਤਰੀਕੇ ਨਾਲ ਨੇਪਰੇ ਚਾੜਨ ਤਾਂ ਜੋ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨਾਂ ਗਠਿਤ ਕੀਤੀਆਂ ਗਈਆਂ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਦੀ ਸਫਲਤਾ ਲਈ ਉਨਾਂ ਨੂੰ ਜੋ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਉਨਾਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰੀਤਮ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਕੁਮਾਰ ਅਮਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਕਮਿਸ਼ਨਰ ਨਗਰ ਨਿਗਮ ਜਲੰਧਰ, ਸ੍ਰੀਮਤੀ ਸਰੋਜ਼ਨੀ ਗੌਤਮ ਸ਼ਾਰਦਾ ਡੀ.ਈ.ਟੀ.ਸੀ., ਸ੍ਰੀ ਹਰਮਿੰਦਰ ਸਿੰਘ ਏ. ਡੀ. ਸੀ ਹੁਸ਼ਿਆਰਪੁਰ, ਸ੍ਰੀ ਇਕਬਾਲ ਸਿੰਘ ਸੰਧੂ ਏ. ਡੀ. ਸੀ ਫਗਵਾੜਾ, ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਮੁੱਖ ਪ੍ਰਸ਼ਾਸਕ ਪੁੱਡਾ, ਜ਼ਿਲਾ ਪੁਲਿਸ ਮੁਖੀ (ਦਿਹਾਤੀ) ਸ੍ਰੀ ਨਰਿੰਦਰ ਭਾਰਗਵ, ਡਾ.ਰਜਤ ਓਬਰਾਏ ਐਸ. ਡੀ. ਐਮ ਜਲੰਧਰ-1, ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਐਸ. ਡੀ. ਐਮ ਜਲੰਧਰ-2, ਸ੍ਰੀ ਜਸਬੀਰ ਸਿੰਘ ਐਸ. ਡੀ. ਐਮ ਫਿਲੌਰ, ਸ੍ਰੀ ਸੰਜੀਵ ਸ਼ਰਮਾ ਐਸ. ਡੀ. ਐਮ.ਸ਼ਾਹਕੋਟ, ਕਾਰਜਕਾਰੀ ਸੰਪਾਦਕ ਅਜੀਤ ਸ੍ਰੀ ਸਤਨਾਮ ਮਾਣਕ, ਸ੍ਰੀ ਰਮੇਸ਼ ਮਿੱਤਲ, ਸ੍ਰੀ ਅਮਨ ਮਿੱਤਲ, ਡਾ.ਸ਼ਿਖਾ ਭਗਤ ਸਹਾਇਕ ਕਮਿਸ਼ਨਰ (ਜਨਰਲ), ਸ੍ਰੀ ਆਰ. ਪੀ. ਸਿੰਘ ਡੀ. ਟੀ. ਓ, ਡਾ. ਆਰ. ਐਲ. ਬੱਸਣ ਸਿਵਲ ਸਰਜਨ, ਸ੍ਰੀ ਅਮੋਲਕ ਸਿੰਘ ਕਲਸੀ ਡਿਪਟੀ ਡਾਇਰੈਕਟਰ ਇੰਫੋਟੈਕ, ਕਰਨਲ ਐਚ. ਪੀ. ਸਿੰਘ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ, ਡੀ. ਈ. ਓ (ਸੈਕੰਡਰੀ) ਸ੍ਰੀ ਹਰਿੰਦਰ ਪਾਲ ਸਿੰਘ, ਸ੍ਰੀ ਸੁਰਜੀਤ ਲਾਲ ਜ਼ਿਲਾ ਗਾਈਡੈਂਸ ਕੌਂਸਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …