ਰਾਜਪੁਰਾ, 14 ਅਕਤੂਬਰ (ਡਾ: ਗੁਰਵਿੰਦਰ) – ਲੋਕ ਸਾਹਿਤ ਸੰਗਮ ਦੀ ਇਕੱਤਰਤਾ ਵਿੱਚ ਸੰਗਮ ਦੇ ਪੰਜ ਕਵੀਆਂ ਦਾ ਕੀਤਾ ਗਿਆ ਸਨਮਾਨ ਲ਼ੋਕ ਸਾਹਿਤ ਸੰਗਮ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਡਾ: ਗੁਰਵਿੰਦਰ ਅਮਨ ਦੀ ਅਗਵਾਈ ਵਿੱਚ ਰੋਟਰੀ ਭਵਨ ਰਾਜਪੁਰਾ ਵਿਖੇ ਕੀਤੀ ਗਈ ਜਿਸ ਵਿੱਚ ਮੱਖ ਮਹਿਮਾਨ ਵੱਜੋਂ ਸੁਨੀਲ ਕੁਮਾਰ ਜੋਸ਼ੀ ਅਧਿਆਪਕ ਅਤੇ ਸਮਾਜ ਸੇਵੀ ਪੁੱਜੇ। ਸਮਾਗਮ ਦੀ ਪ੍ਰਧਾਨਗੀ ਸੰਗਮ ਦੇ ਚੇਅਰਮੈਨ ਡਾ: ਹਰਜੀਤ ਸਿੰਘ ਸੱਧਰ ਅਤੇ ਨੌਜਵਾਨ ਸਮਾਜ ਸੇਵੀ ਅਤੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਸਭਾ ਦੇ ਪੰਜ ਕਵੀਆਂ ਅਤੇ ਲੇਖਕਾਂ ਨੂੰ ਉੱਦਮ ਫਾਊਂਡੇਸ਼ਨ ਵੱਲੋਂ ‘ਸਾਹਿਤ ਦੇ ਪਹਿਰੇਦਾਰ’ ਵੱਜੋਂ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਹਿੰਦੀ ਦੇ ਸਹਿਤਕਾਰ ਪ੍ਰੋ: ਸ਼ਤਰੂਘਨ ਗੁਪਤਾ, ਦਰਜਨ ਦੇ ਕਰੀਬ ਕਿਤਾਬਾਂ ਰਚਣ ਵਾਲੇ ਨੌਜਵਾਨ ਸਾਹਿਤਕਾਰ ਅਤੇ ਉਭਰਦੇ ਗਾਇਕ ਅਲੀ ਰਾਜਪੁਰਾ, ਬਾਲ ਸਹਿਤ ਦੇ ਲੇਖਕ ਕੁਲਵੰਤ ਸਿੰਘ ਜੱਸਲ, ਤਰੰਨੁਮ ਵਿੱਚ ਗੀਤ ਰਚਨ ਵਾਲੇ ਕਰਮ ਸਿੰਘ ‘ਹਕੀਰ’ ਅਤੇ ਸਮਾਜਿਕ ਵਿਸ਼ਿਆਂ ਤੇ ਗੰਭੀਰਤਾ ਨਾਲ ਲਿਖਣ ਵਾਲੇ ਨੌਜਵਾਨ ਅਵਤਾਰ ਸਿੰਘ ਪੁਆਰ ਸ਼ਾਮਿਲ ਸਨ।ਉੱਦਮ ਫਾਉਂਡੇਸ਼ਨ ਵੱਲੋਂ ਸੰਗਮ ਦੇ ਪ੍ਰਧਾਨ ਡਾ: ਗੁਰਵਿੰਦਰ ਅਮਨ ਅਤੇ ਡਾ: ਹਰਜੀਤ ਸਿੰਘ ਸੱਧਰ ਨੁੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਡੀ ਉਮਰ ਦੇ ਕਵੀਸ਼ਰ ਤਾਰਾ ਸਿੰਘ ਮਠਿਆੜਾ ਨੇ ਵੀਰ ਰਸ ਨਾਲ ਭਰਪੂਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਵਸ ਦੇ ਸਬੰਧ ਵਿੱਚ ਕਵੀਸ਼ਰੀ ਪੇਸ਼ ਕਰਕੇ ਸਭਾ ਦਾ ਆਰੰਭ ਕੀਤਾ। ਗੁਰਵਿੰਦਰ ਸਿੰਘ ‘ਆਜ਼ਾਦ’ ਨੇ ਦੇਸ਼ ਭਗਤੀ ਨਾਲ ਭਰਪੂਰ ਕਵਿਤਾ ‘ਤੇਰੀ ਯਾਦ’ ਸੁਣਾਈ ਜਿਸ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹਏ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਗਿਆ ਅਤੇ ਆਧੁਨਿਕ ਸਮਾਜ ਵਿੱਚ ਕੁਰੀਤੀਆਂ ਨਾਲ ਲੜਣ ਲਈ ਉਹਨਾਂ ਦੇ ਪਦ-ਚਿੰਨ੍ਹਾਂ ਤੇ ਚਲਣ ਲਈ ਪ੍ਰੇਰਿਆ। ਸੁਨੀਲ ਜੋਸ਼ੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਕਵਿ ਸਮਾਜ ਦੇ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਕੰੰਮ ਕਰਦਾ ਹੈ। ਕਰਮ ਸਿੰਘ ਹਕੀਰ ਨੇ ‘ਬੱਲੇ-ਬੱਲੇ’ ਗੀਤ ਨੂੰ ਤਰੰਨੁਮ ਵਿੱਚ ਸੁਣਾਇਆ। ਬਚਨ ਸਿੰਘ ‘ਬਚਨ’ ਨੇ ਬਾਬਾ ਬੁੱਲੇ ਸ਼ਾਹ ਦੀ ਰਚਨਾ ‘ਦਿਲ ਕਰੇ ਤੈਨੂੰ ਕੋਲ ਬਿਠਾ ਕੇ ਤੱਕਦਾ ਰਹਾਂ..’ ਨੂੰ ਲੈਅ ਵਿੱਚ ਗਾ ਕੇ ਸਭ ਨੂੰ ਆਨੰਦਿਤ ਕੀਤਾ। ਕੁਲਵੰਤ ਸਿੰਘ ਜੱਸਲ ਨੇ ਬਾਲ ਰਚਨਾ’ਪੁਆੜਾ’ ਮਿੰਨੀ ਕਹਾਣੀ ਸੁਣਾਈ। ਪ੍ਰੋ: ਸ਼ਤਰੂਘਨ ਗੁਪਤਾ ਨੇ ‘ਆਤਮਹੱਤਿਆ’ ਹਿੰਦੀ ਕਵਿਤਾ ਸੁਣਾ ਕੇ ਲੋਕਾਂ ਨੂੰ ਮਾਨਸਿਕ ੂਪ ਵਿੱਚ ਤਾਕਤਵਰ ਬਣਨ ਲਈ ਪ੍ਰੇਰਿਆ। ਅਲੀ ਰਾਜਪੁਰਾ ਨੇ ਖੁੱਲੀ ਕਵਿਤਾ ਪੇਸ਼ ਕੀਤੀ। ਰਾਕੇਸ਼ ਨਾਦਾਨ ਨੇ ਸ਼ੇਅਰੋ ਸ਼ਾਇਰੀ ਵਿੱਚ ‘ਸਿਫ਼ਰੋਂ ਕੀ ਦੁਨੀਆ ਸੇ ਨਿਕਲ ਕਰ ਦੇਖਾ, ਜ਼ਿੰਦਗੀ ਸਿਫ਼ਰ ਕੇ ਬਿਨਾ ਕੁਝ ਬੀ ਨਹੀਂ’ ਤੋਂ ਇਲਾਵਾ ਕਈ ਹੋਰ ਸ਼ੇਅਰ ਸੁਣਾਏ ਅਤੇ ਮਹੌਲ ਨੂੰ ਵਧੀਆ ਬਣਾਇਆ। ਅਵਤਾਰ ਸਿੰਘ ਪੁਆਰ ਨੇ ਆਪਣੀ ਰਚਨਾ ‘ਪਾਣੀ’ ਸੁਣਾ ਕੇ ਵਾਹ-ਵਾਹ ਖੱਟੀ ਜਿਸ ਦੇ ਬੋਲ ਸਨ ‘ਤੱਕ ਆਪਣੀ ਬੇਕਦਰੀ ਨੂੰ ਸੋਚੀਂ ਪੈ ਗਿਆ ਪਾਣੀ,ਤਾਹੀਓਂ ਤਾਂ ਹੇਠ ਧਰਤੀ ਦੇ ਐਨਾ ਲਹਿ ਗਿਆ ਪਾਣੀ,..’। ਰਾਜਿੰਦਰ ਸਿੰਘ ਚਾਨੀ ਨੇ ਅਜੋਕੇ ਸਮੇਂ ਵਿੱਚ ਨਸ਼ਿਆਂ ਤੇ ਵਿਅੰਗ ਕਸਦੀ ਚੋਣਾਂ ਦੇ ਵਿਸ਼ੇ ਨਾਲ ਸਬੰਧਿਤ ਮਿੰਨੀ ਕਹਾਣੀ ‘ਸਰਪੰਚਣੀ’ ਸੁਣਾਈ। ਇਸ ਤੋਂ ਇਲਾਵਾ ਬਲਦੇ ਸਿੰਘ ਖੁਰਾਨਾ ਅਤੇ ਨਵਦੀਪ ਸਿੰਘ ਚਾਨੀ ਨੇ ਵੀ ਆਪਣੀ ਰਚਨਾਵਾਂ ਪੜ੍ਹ ਕੇ ਹਾਜ਼ਰੀ ਲਗਵਾਈ। ਡਾ: ਸੱਧਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਹ ਸਮਾਗਮ ਵਿੱਚ ਜਿੱਥੇ ਉੱਚ ਪੱਧਰ ਦੀਆਂ ਰਚਨਾਵਾਂ ਸੁਣਨ ਨੂੰ ਮਿਲੀਆਂ ਉੱਥੇ ਕਵਿ ਅਤੇ ਲੇਖਕ ਭਰਾਵਾਂ ਨੂੰ ਜੋ ਸਤਿਕਾਰ ਉੱਦਮ ਫਾਊਂਡੇਸ਼ਨ ਨੇ ਦਿੱਤਾ ਹੈ ਇਸ ਨਾਲ ਇਹ ਇਕੱਤਰਤਾ ਬਹੁਤ ਹੀ ਯਾਦਗਾਰ ਬਣ ਗਈ ਹੈ। ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ: ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ ‘ਸੇਵਾ’ ਸੁਣਾਉਣ ਉਪਰੰਤ ਆਏ ਹੋਏ ਮਹਿਮਾਨਾਂ ਅਤੇ ਲੇਖਕਾਂ ਨੂੰ ਹੋਰ ਵਧੀਆਂ ਸਹਿਤ ਰਚਣ ਲਈ ਪ੍ਰੇਰਿਆ। ਉਹਨਾਂ ਉੱਦਮ ਫਾਊਂਡੇਸ਼ਨ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸਮੂਹ ਮੈਂਬਰਾਂ ਨੂੰ ਜਾਣਕਾਰੀ ਵੀ ਦਿੱਤੀ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਇਕੱਤਰਤਾ ਦਾ ਮੰਚ ਸੰਚਾਲਨ ਅਵਤਾਰ ਸਿੰਘ ਪੁਆਰ ਨੇ ਕੀਤਾ।
Check Also
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਅਵਨੀਤ ਸਿੰਘ ਗੁਜਰਾਲ ਨੂੰ ਸੀ.ਏ ਬਨਣ ‘ਤੇ ਕੀਤਾ ਸਨਮਾਨਿਤ
ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂੂਰ ਦੇ ਆਡੀਟਰ ਗੁਰਿੰਦਰ …