ਅੰਮ੍ਰਿਤਸਰ, 14 ਅਕਤੂਬਰ (ਸਰਾਜਨ ਮਹਿਰਾ) – ਵਾਰਡ ਨੰ. 25 ਪੱਕੀ ਗਲੀ ਵਿਖੇ ਇਲਾਕਾ ਕੋਂਸਲਰ ਜਰਨੈਲ ਸਿੰਘ ਢੌਟ ਨੇ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਲਈ ਚਲਾਈ ਗਈ ਇੱਕ ਰੂਪਏ ਕਿਲੋ ਆਟਾ, 20 ਰੂਪਏ ਕਿਲੋ ਦਾਲ ਸਕੀਮ ਦੇ ਤਹਿਤ ਲੋਕਾਂ ਨੂੰ ਨੀਲ੍ਹੇ ਕਾਰਡਾਂ ਤੇ ਕੱਣਕ ਵੰਡੀ ਗਈ।ਕੋਸਲਰ ਜਰਨੈਲ ਸਿੰਘ ਢੋਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਦੇ ਲਈ ਚਲਾਈ ਗਈ ਆਟਾ ਦਾਲ ਸਕੀਮ ਦੇ ਨਾਲ ਬਹੂਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਇਸ ਮੌਕੇ ਗੁਰਪ੍ਰੀਤ ਸਿੰਘ ਸੋਨੂੰ ਡੀਪੂ ਵਾਲੇ, ਹਰਵਿੰਦਰ ਸਿੰਘ ਮਲਹੀ, ਸੁਧੀਰ ਦੇਵਗਨ, ਮਨਮੋਹਨ ਸਿੰਘ ਰਾਜਾ, ਸਿਮਰਤਪਾਲ ਸਿੰਘ, ਜਤਿੰਦਰ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …