ਬਠਿੰਡਾ, 30 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲੇ ਵਿੱਚ ਪਿੱਛਲੇ 24 ਘੰਟਿਆਂ ਵਿਚ ਦੋ ਵਿਅਕਤੀ ਕਰੋਨਾ ਨੂੰ ਮਾਤ ਦੇ ਘਰ ਪਰਤੇ ਹਨ।ਜਦ ਕਿ 3 ਨਵੇਂ ਕੇਸ ਸਾਹਮਣੇ ਆਏ ਹਨ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਹੁਣ ਜ਼ਿਲੇ ਵਿੱਚ ਐਕਟਿਵ ਕੇਸ 18 ਹਨ।ਉਨਾਂ ਨੇ ਕਰੋਨਾ ਨੂੰ ਹਰਾਉਣ ਵਾਲਿਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਵਧੇਰੇ ਸਾਵਧਾਨੀ ਰੱਖਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਸਿੰਘ ਦੱਸਿਆ ਕਿ ਜੋ ਅੱਜ ਤਿੰਨ ਨਵੇਂ ਕੇਸ ਪਾਜਿਟਿਵ ਆਏ ਹਨ ਉਨਾਂ ਵਿਚੋਂ ਇਕ ਮਹਿਲਾ ਹੈ ਜੋ ਵਿਦੇਸ਼ ਤੋਂ ਪਰਤੀ ਸੀ ਅਤੇ ਇਕਾਂਤਵਾਸ ਵਿਚ ਸੀ ਜਦਕਿ ਦੂਸਰਾ ਵਿਅਕਤੀ ਵੀ ਸੂਬੇ ਤੋਂ ਬਾਹਰ ਤੋਂ ਪਰਤਿਆ ਸੀ ਅਤੇ ਸੂਬੇ ਵਿੱਚ ਆਉਣ ‘ਤੇ ਹੀ ਉਸਦਾ ਟੈਸਟ ਲਿਆ ਗਿਆ ਸੀ।ਤੀਸਰਾ ਵਿਅਕਤੀ ਮੋਗਾ ਵਿਖੇ ਨੌਕਰੀ ਕਰਦਾ ਹੈ ਅਤੇ ਉਸਦਾ ਟੈਸਟ ਮੋਗਾ ਵਿਖੇ ਹੋਇਆ ਸੀ, ਪਰ ਕਿਉਂਕਿ ਉਹ ਬਠਿੰਡਾ ਦਾ ਮੂਲ ਨਿਵਾਸੀ ਹੈ ਇਸ ਲਈ ਉਸ ਦੀ ਗਿਣਤੀ ਵੀ ਬਠਿੰਡਾ ਜ਼ਿਲੇ ਵਿਚ ਕੀਤੀ ਜਾ ਰਹੀ ਹੈ।ਉਨਾਂ ਨੇ ਕਿਹਾ ਕਿ ਹੁਣ ਇਹ ਤਿੰਨੋਂ ਡਾਕਟਰੀ ਦੇਖਰੇਖ ਹੇਠ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …