Saturday, September 21, 2024

ਖੇਡ ਵਿਭਾਗ ਦੇ ਕੋਚ ਵੀ ਮਿਸ਼ਨ ਫਤਹਿ ਦੇ ਯੋਧਿਆਂ ਵਜੋਂ ਨਿੱਤਰੇ

ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਪ੍ਰਤੀ ਕਰ ਰਹੈ ਜਾਗਰੂਕ

ਐਸ.ਏ.ਐਸ ਨਗਰ (ਮੋਹਾਲੀ), 1 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਸ਼ਨ ਫਤਿਹ ਮੁਹਿੰਮ ਦਾ ਸਮੁੱਚੇ ਸੂਬੇ ਵਿੱਚ ਚੌਤਰਫਾ ਪਸਾਰਾ ਹੋ ਰਿਹਾ ਹੈ ਅਤੇ ਸਾਰੇ ਵਿਭਾਗ ਸਾਂਝੇ ਤੌਰ `ਤੇ ਇਹ ਯਤਨ ਕਰ ਰਹੇ ਹਨ ਕਿ ਸਿਹਤ ਵਿਭਾਗ ਦੁਆਰਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੇ ਜਰੂਰੀ ਦਿਸ਼ਾ ਨਿਰਦੇਸ਼ ਹੇਠਲੇ ਪੱਧਰ `ਤੇ ਲਾਗੂ ਕਰਨੇ ਯਕੀਨੀ ਬਣਾਏ ਜਾਣ।
                  ਜਿਲੇ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਹੁਕਮਾਂ ਤਹਿਤ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ।ਮੂਹਰਲੀ ਕਤਾਰ ਦੇ ਵਿਭਾਗਾਂ ਜਿਵੇਂ ਕਿ ਪੁਲਿਸ ਅਤੇ ਸਿਹਤ ਤੋਂ ਇਲਾਵਾ ਹੁਣ ਖੇਡ ਵਿਭਾਗ ਵੀ ਮੈਦਾਨ ਵਿੱਚ ਨਿੱਤਰ ਪਿਆ ਹੈ।
              ਜਿਲੇ ਵਿੱਚ ਵੱਖੋ-ਵੱਖ ਖੇਡਾਂ ਦੇ 25 ਕੋਚਾਂ ਵਲੋਂ 230 ਉਭਰਦੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਆਨਲਾਈਨ ਰੂਪ ‘ਚ ਸਿਖਲਾਈ ਦਿੱਤੀ ਜਾ ਰਹੀ ਹੈ।
                     ਅਥਲੈਟਿਕਸ ਦੇ 1 ਕੋਚ ਵਲੋਂ 35, ਬਾਸਕਟਬਾਲ ਦੇ 2 ਕੋਚਾਂ ਵਲੋਂ 16, ਜਿਮਨਾਸਟਿਕਸ ਦੇ 3 ਕੋਚਾਂ ਵਲੋਂ 26, ਹੈਂਡਬਾਲ ਦੇ 3 ਕੋਚਾਂ ਵਲੋਂ 15, ਟੇਬਲ ਟੈਨਿਸ ਦੇ 1 ਕੋਚ ਵਲੋਂ 10, ਫੁੱਟਬਾਲ ਦੇ 2 ਕੋਚਾਂ ਵਲੋਂ 45, ਕੁਸ਼ਤੀ ਦੇ 2 ਕੋਚਾਂ ਵਲੋਂ 10, ਵੇਟਲਿਫਟਿੰਗ ਦੇ 2 ਕੋਚਾਂ ਵਲੋਂ 15, ਤੈਰਾਕੀ ਦੇ 2 ਕੋਚਾਂ ਵਲੋਂ 18, ਨਿਸ਼ਾਨੇਬਾਜ਼ੀ ਦੇ 1 ਕੋਚ ਵਲੋਂ 5, ਸਕੇਟਿੰਗ ਦੇ 1 ਕੋਚ ਵਲੋਂ 10, ਵਾਲੀਬਾਲ ਦੇ 2 ਕੋਚਾਂ ਵਲੋਂ 15 ਅਤੇ ਹਾਕੀ ਦੇ 3 ਕੋਚਾਂ ਵਲੋਂ 10 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
                   ਇਹ ਕੋਚ ਆਪਣੇ ਖਿਡਾਰੀਆਂ ਨੂੰ ਆਪੋ ਆਪਣੀ ਖੇਡ ਦੀ ਤਕਨੀਕੀ ਜਾਣਕਾਰੀ ਦੇਣ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ ਜਿਵੇਂ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ `ਤੇ ਮਾਸਕ ਪਾਉਣਾ, ਸਾਬਣ ਅਤੇ ਸੈਨੇਟਾਈਜ਼ਰ ਨਾਲ 20 ਸੈਕਿੰਡ ਤੱਕ ਵਾਰ-ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਬਾਰੇ ਵੀ ਜਾਗਰੂਕ ਕਰ ਰਹੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …